ਮੌਂਟੀ ਚੱਡਾ ਦੀ ਜ਼ਮਾਨਤ ਅਰਜ਼ੀ ਨੂੰ ਕੋਰਟ ਨੇ ਕੀਤਾ ਖਾਰਿਜ

06/13/2019 10:19:01 PM

ਨਵੀਂ ਦਿੱਲੀ— ਵੇਵ ਸਮੂਹ ਦੇ ਸੀ.ਈ.ਓ. ਮਨਪ੍ਰੀਤ ਸਿੰਘ ਚੱਡਾ ਉਰਫ ਮੌਂਟੀ ਚੱਡਾ ਦੀ ਜ਼ਮਾਨਤ ਅਰਜ਼ੀ ਨੂੰ ਸਾਕੇਤ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਦਿੱਲੀ ਪੁਲਸ ਦੀ ਉਸ ਮੰਗ ਨੂੰ ਵੀ ਖਾਰਿਜ ਕਰ ਦਿੱਤਾ ਹੈ ਜਿਸ 'ਚ ਮੌਂਟੀ ਨੂੰ ਤਿੰਨ ਦਿਨਾਂ ਦੀ ਰਿਮਾਂਡ ਲੈਣ ਦੀ ਗੱਲ ਸੀ। ਕੋਰਟ ਨੇ ਮੌਂਟੀ ਨੂੰ ਨਿਆਇਕ ਹਿਰਾਸਤ 'ਚ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਮੌਂਟੀ 'ਤੇ ਸਸਤੀ ਦਰਾਂ 'ਤੇ ਫਲੈਟ ਦਾ ਝਾਂਸ਼ਾ ਦੇ ਕੇ ਕਈ ਗਾਹਕਾਂ ਨਾਲ ਠੱਗੀ ਕਰਨ ਦਾ ਦੋਸ਼ ਹੈÍ

ਦੱਸਣਯੋਗ ਹੈ ਕਿ ਮੌਂਟੀ ਚੱਡਾ ਨੂੰ ਬੁੱਧਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੋਂਟੀ ਚੱਡਾ ਦਾ ਬੇਟਾ ਉੱਪਲ ਚੱਡਾ ਹਾਈਟੈਕ ਡਿਵੈਲਪਰ ਪ੍ਰਾਇਵੇਟ ਲਿਮਟਿਡ ਦਾ ਨਿਰਦੇਸ਼ਕ ਮਨਪ੍ਰੀਤ ਸਿੰਘ ਚੱਡਾ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਮੌਂਟੀ ਫੁਕੇਟ ਭੱਜਣ ਦੀ ਤਿਆਰੀ 'ਚ ਸੀ। ਜਿਸ ਦੀ ਸੂਚਨਾ ਮਿਲਣ 'ਤੇ ਈ.ਓ.ਡਬਲਿਊ ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਉਸ ਨੂੰ ਫੜ੍ਹ ਲਿਆ।

Inder Prajapati

This news is Content Editor Inder Prajapati