ਪਿਤਾ ਦਾਖ਼ਲੇ ਲਈ ਗਏ ਸਨ ਅਤੇ ਬੇਟਾ ਹੱਥ ਦੀ ਨਾੜ੍ਹ ਕੱਟ ਕੇ ਪੱਖੇ ਨਾਲ ਲਟਕ ਗਿਆ

05/24/2017 3:35:24 PM

ਪਾਲਨਪੁਰ— ਗੋਬਰੀ ਰੋਡ 'ਤੇ ਰਹਿਣ ਵਾਲੇ ਇਕ ਅਧਿਆਪਕ ਦੇ ਬੇਟੇ ਨੇ ਨਤੀਜੇ 'ਚ ਘੱਟ ਨੰਬਰ ਆਉਣ ਕਾਰਨ ਘਰ ਦੀ ਦੂਜੀ ਮੰਜ਼ਲ 'ਤੇ ਹੱਥ ਦੀ ਨਾੜ੍ਹ ਕੱਟ ਕੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। 12ਵੀਂ ਦੇ ਵਿਗਿਆਨ 'ਚ 66 ਫੀਸਦੀ ਅੰਕ ਮਿਲੇ ਸਨ। ਲਾਡਲੇ ਬੇਟੇ ਦੀ ਲਟਕਦੀ ਲਾਸ਼ ਦੇਖ ਕੇ ਮਾਂ ਦੀਆਂ ਚੀਕਾਂ ਸੁਣ ਕੇ ਉਥੋਂ ਦਾ ਮਾਹੌਲ ਦੁੱਖ ਭਰਿਆ ਹੋ ਗਿਆ। 

ਇੱਥੋਂ ਦੇ ਗੋਬਰੀ ਰੋਡ ਸਥਿਤ ਚੰਦਰਲੋਕ ਸੋਸਾਇਟੀ 'ਚ ਰਹਿਣ ਵਾਲੇ ਅਤੇ ਸੁਈਗਾਮ 'ਚ ਅਧਿਆਪਕ ਦੇ ਅਹੁੱਦੇ 'ਤੇ ਕੰਮ ਕਰਨ ਵਾਲੇ ਕਮਲੇਸ਼ ਭਰਾ ਚੌਹਾਨ ਦੇ ਬੇਟੇ ਮੌਲਿਕ ਦਾ ਨਤੀਜਾ ਆਉਣ 'ਤੇ ਨਾਰਾਜ਼ ਹੋ ਗਿਆ ਸੀ। ਕੁਝ ਹੀ ਘੰਟੇ ਬਾਅਦ ਉਸ ਨੇ ਪਹਿਲੇ ਹੱਥ ਦੀ ਨਾੜ੍ਹ ਕੱਟ ਲਈ, ਉਸ ਤੋਂ ਬਾਅਦ ਖੁਦ ਨੂੰ ਕਮਰੇ 'ਚ ਬੰਦ ਕਰਕੇ ਪੱਖੇ ਨਾਲ ਲਟਕ ਗਿਆ। ਦੁਪਹਿਰ ਤੱਕ ਕਮਰੇ ਦਾ ਦਰਵਾਜ਼ਾ ਬੰਦ ਰਹਿਣ 'ਤੇ ਕੁਝ ਪਤਾ ਨਹੀਂ ਚੱਲਿਆ। ਦੁਪਹਿਰ ਨੂੰ ਕਿਸੇ ਕੰਮ ਤੋਂ ਮਾਂ ਉਪਰ ਗਈ ਤਾਂ ਉਸ ਨੇ ਬੇਟੇ ਨੂੰ ਆਵਾਜ਼ ਦਿੱਤੀ।

ਕੋਈ ਜਵਾਬ ਨਾ ਮਿਲਣ 'ਤੇ ਮਾਂ ਨੇ ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ ਤੁੜਵਾਇਆ ਤਾਂ ਉਥੋਂ ਦਾ ਦ੍ਰਿਸ਼ ਦੇਖ ਕੇ ਬਹੁਤ ਹੈਰਾਨ ਹੋ ਗਈ। ਮੌਲਿਕ ਦੀ ਲਟਕਦੀ ਲਾਸ਼ ਦੇਖ ਕੇ ਮਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਪਿਤਾ ਦਾਖ਼ਲੇ ਦੇ ਲਈ  ਵਿਸਨਗਰ ਗਏ ਸਨ। ਬਾਅਦ 'ਚ ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਗਈ। ਪੁਲਸ ਨੇ ਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣÎ ਲਈ ਭੇਜ ਦਿੱਤਾ।

ਇਸ ਘਟਨਾ ਨਾਲ ਪੂਰੀ ਸੋਸਾਇਟੀ 'ਚ ਦੁੱਖ ਦੀ ਲਹਿਰ ਦੌੜ ਗਈ। ਕਮਲੇਸ਼ ਚੌਹਾਨ ਦੇ 2 ਬੱਚੇ ਸਨ। ਇਸ 'ਚ ਵੱਡਾ ਬੇਟਾ ਮੌਲਿਕ ਅਤੇ ਛੋਟਾ ਜੈਮੀਨ ਹੈ। ਛੋਟੇ ਬੇਟੇ ਨੂੰ ਕਿਡਨਕੀ ਦੀ ਬੀਮਾਰੀ ਹੋਣ ਕਾਰਨ ਉਸ ਦੀ ਮਾਂ ਨੇ ਕਿਡਨੀ ਦਿੱਤੀ ਹੈ।

ਜਿਸ ਮਾਂ ਨੇ ਬੇਟੇ ਨੂੰ ਕਿਡਨੀ ਦੇ ਕੇ ਉਸ ਨੂੰ ਜੀਵਨ ਦਾ ਆਧਾਰ ਦਿੱਤਾ, ਉਥੇ ਹੀ ਵੱਡੇ ਬੇਟੇ ਦੀ ਮੌਤ ਕਾਰਨ ਉਹ ਸਦਮੇ 'ਚ ਹੈ।