ਛੇੜਛਾੜ ਦਾ ਵਿਰੋਧ ਕਰਨ ''ਤੇ ਮਾਂ-ਬੇਟੀ ਦੀ ਕੁੱਟਮਾਰ, ਦਬੰਗਾਂ ਨੇ ਦੋਹਾਂ ਨੇ ਮੁੰਡਵਾਏ ਸਿਰ

06/27/2019 5:21:34 PM

ਵੈਸ਼ਾਲੀ— ਬਿਹਾਰ ਦੇ ਵੈਸ਼ਾਲੀ 'ਚ ਇਕ ਵਾਰ ਫਿਰ ਤੋਂ ਦਬੰਗਈ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਘਰ 'ਚ ਵੜ ਕੇ ਛੇੜਛਾੜ ਕਰਨ ਗਏ ਦਬੰਗਾਂ ਦਾ ਵਿਰੋਧ ਕਰਨ 'ਤੇ ਮਾਂ-ਬੇਟੀ ਦਾ ਸਿਰ ਮੁੰਡਵਾ ਦਿੱਤਾ ਗਿਆ। ਮਾਂ-ਬੇਟੀ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਪਿੰਡ 'ਚ ਘੁੰਮਾਇਆ ਗਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਕੇਸ ਦਰਜ ਕਰ ਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਭਗਵਾਨਪੁਰ ਥਾਣੇ ਅਧੀਨ ਇਲਾਕੇ ਦੀ ਹੈ। ਮਾਂ-ਬੇਟੀ ਦਾ ਦੋਸ਼ ਹੈ ਕਿ ਉਹ ਘਰ 'ਚ ਇਕੱਲੀਆਂ ਸਨ, ਉਦੋਂ ਕੁਝ ਲੋਕ ਉਨ੍ਹਾਂ ਦੇ ਘਰ ਅੰਦਰ ਜ਼ਬਰਨ ਆ ਗਏ। ਉਨ੍ਹਾਂ ਦੀ ਬੇਟੀ ਨਾਲ ਛੇੜਛਾੜ ਕਰਨ ਲੱਗੇ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਦਬੰਗਾਂ ਨੇ ਦੋਹਾਂ ਦੀ ਕੁੱਟਮਾਰ ਕੀਤੀ। ਮਾਂ-ਬੇਟੀ ਨੂੰ ਕੁੱਟਣ ਤੋਂ ਬਾਅਦ ਵੀ ਜਦੋਂ ਦੋਸ਼ੀਆਂ ਦਾ ਮਨ ਨਹੀਂ ਭਰਿਆ ਤਾਂ ਦੋਹਾਂ ਨੂੰ ਗੰਜਾ ਕਰਵਾ ਦਿੱਤਾ।

ਦੋਸ਼ ਹੈ ਕਿ ਦਬੰਗਾਂ ਨੇ ਮਾਂ-ਬੇਟੀ ਨੂੰ ਘਰ ਦੇ ਬਾਹਰ ਖਿੱਚ ਕੇ ਉਨ੍ਹਾਂ ਨੂੰ ਪਿੰਡ 'ਚ ਘੁੰਮਾਇਆ। ਔਰਤ ਦਾ ਦੋਸ਼ ਹੈ ਕਿ ਇਸ ਮਾਮਲੇ 'ਚ ਵਾਰਡ ਮੈਂਬਰ ਖੁਰਸ਼ੀਦ ਵੀ ਸ਼ਾਮਲ ਹੈ। ਉਨ੍ਹਾਂ ਨੇ ਹੀ ਨਾਈ ਨੂੰ ਬੁਲਵਾ ਕੇ ਦੋਹਾਂ ਦੇ ਸਿਰ ਮੁੰਡਵਾਏ। ਪੁਲਸ ਨੇ ਦੱਸਿਆ ਕਿ ਪੀੜਤ ਔਰਤ ਦਾ ਪਤੀ ਭੀਖ ਮੰਗਦਾ ਸੀ ਅਤੇ ਘਟਨਾ ਦੇ ਸਮੇਂ ਉਹ ਘਰ 'ਚ ਨਹੀਂ ਸੀ। ਇਸ ਘਟਨਾ ਨੂੰ ਬਿਹਾਰ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਦਿਲਮਨੀ ਮਿਸ਼ਰਾ ਨੇ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਖੁਦ ਪੀੜਤ ਦੇ ਘਰ ਜਾਣਗੀਆਂ।

DIsha

This news is Content Editor DIsha