ਪੀ.ਐੱਮ. ਮੋਦੀ ''ਤੇ ਮੋਹਨ ਭਾਗਵਤ ਦਾ ਵੱਡਾ ਬਿਆਨ

07/12/2017 3:26:31 PM

ਨਵੀਂ ਦਿੱਲੀ— ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਲਿੱਖੀ ਗਈ ਇਕ ਕਿਤਾਬ ਦੀ ਲਾਂਚਿੰਗ ਕੀਤੀ। ਇਸ ਕਿਤਾਬ ਦਾ ਨਾਂ 'ਦਿ ਮੇਕਿੰਗ ਆਫ ਏ ਲੇਜੈਂਡ' ਹੈ, ਜਿਸ ਨੂੰ ਬਿੰਦੇਸ਼ਵਰੀ ਪਾਠਕ ਨੇ ਲਿਖਿਆ ਹੈ। ਉਹ ਸੁਲਭ ਇੰਟਰਨੈਸ਼ਨਲ ਦੇ ਮੁਖੀ ਹਨ। ਇਹ ਕਿਤਾਬ ਮੋਦੀ ਦੇ ਸਫਰ ਨੂੰ ਬਿਆਨ ਕਰਦੀ ਹੈ। ਕਿਤਾਬ ਦੀ ਲਾਂਚਿੰਗ ਮੌਕੇ ਭਾਗਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸੇ ਚੀਜ਼ ਨੂੰ ਅਸੰਭਵ ਨਹੀਂ ਮੰਨਦੇ ਅਤੇ ਉਨ੍ਹਾਂ ਦੀ ਅਗਵਾਈ ਦੇਸ਼ ਲਈ ਆਸ ਦੀ ਕਿਰਨ ਹੈ। ਉਹ ਕਿਸੇ ਵੀ ਤਰ੍ਹਾਂ ਦੀ ਚਮਕ 'ਚ ਨਹੀਂ ਫਸੇ, ਜਦੋਂ ਕੁਝ ਲੋਕ ਡਰ, ਮਜ਼ਬੂਰੀ 'ਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਕਲਿਆਣ ਨਿੱਜੀ ਪਸੰਦ ਅਤੇ ਨਾ ਪਸੰਦ ਤੋਂ ਉੱਪਰ ਹੈ। ਮੋਦੀ ਪ੍ਰਧਾਨ ਮੰਤਰੀ ਬਣੇ, ਇਸ ਲਈ ਕੁਝ ਕਰ ਸਕੇ।
ਉਨ੍ਹਾਂ ਨੇ ਕਿਹਾ ਕਿ ਅੱਜ ਵਿਅਕਤੀਤੱਵ ਅਤੇ ਅਗਵਾਈ ਕਾਰਨ ਲੋਕਾਂ ਦੀ ਨਜ਼ਰ ਪ੍ਰਧਾਨ ਮੰਤਰੀ ਮੋਦੀ 'ਤੇ ਹੈ। ਸੋਇਮ ਸੇਵਕ ਤੋਂ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਬਣਨ ਦਾ ਉਨ੍ਹਾਂ ਦਾ ਸਫ਼ਰ ਧਿਆਨ ਦੇਣ ਵਾਲਾ ਹੈ। ਭਾਗਵਤ ਨੇ ਕਿਹਾ ਕਿ ਹਰ ਸਮਾਜ ਨੂੰ ਇਕ ਠੇਕੇਦਾਰ ਦੀ ਲੋੜ ਹੁੰਦੀ ਹੈ, ਜੋ ਉਸ ਦੇ ਸੁੱਖ-ਦੁੱਖ ਨੂੰ ਸਮਝ ਸਕੇ ਅਤੇ ਅੱਜ ਸਮਾਜ ਨੂੰ ਇਕ ਠੇਕੇਦਾਰ ਮਿਲ ਗਿਆ ਹੈ। ਉਹ ਫੈਸਲੇ ਲੈ ਰਿਹਾ ਹੈ ਜੋ ਦੇਸ਼ ਲਈ ਜ਼ਰੂਰੀ ਹੈ ਪਰ ਹਰ ਚੀਜ਼ ਦੀ ਜ਼ਿੰਮੇਵਾਰੀ ਉਸੇ ਵਿਅਕਤੀ ਦੇ ਮੱਥੇ ਛੱਡ ਕੇ ਯਕੀਨੀ ਹੋ ਜਾਣਾ, ਉਹ ਵੀ ਉੱਚਿਤ ਨਹੀਂ ਹੋਵੇਗਾ।