ਲਾਲ ਕਿਲ੍ਹੇ ਤੋਂ ਮੋਦੀ ਨੇ ਕਿਹਾ—'ਕਸ਼ਮੀਰ ਦੀ ਸਮੱਸਿਆ ਦਾ ਹੱਲ ਨਾ ਗਾਲ੍ਹਾਂ ਨਾਲ ਨਾ ਗੋਲੀ ਨਾਲ'

08/15/2017 11:38:26 AM

ਨਵੀਂ ਦਿੱਲੀ— ਭਾਰਤ ਦੇਸ਼ ਅੱਜ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪੂਰੇ ਦੇਸ਼ 'ਚ ਦੇਸ਼ ਭਗਤੀ ਦੀ ਲਹਿਰ ਦਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਇੱਥੇ ਕਸ਼ਮੀਰ ਦੀ ਸਮੱਸਿਆ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਸਾਖ ਵਿਸ਼ਵ ਭਰ 'ਚ ਵਧ ਰਹੀ ਹੈ। ਅੱਤਵਾਦ ਦੇ ਖਿਲਾਫ ਲੜਾਈ 'ਚ ਪੂਰੀ ਦੁਨੀਆ ਸਾਡੇ ਨਾਲ ਹੈ। 
ਉਨ੍ਹਾਂ ਕਿਹਾ,'' ਅਸੀਂ ਦੁਨੀਆ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਹਾਂ। ਜੰਮੂ-ਕਸ਼ਮੀਰ ਦਾ ਵਿਕਾਸ, ਉੱਨਤੀ ਅਤੇ ਉਨ੍ਹਾਂ ਦੇ ਸਪਨਿਆਂ ਨੂੰ ਪੂਰਾ ਕਰਨਾ ਸਾਡਾ ਸੰਕਲਪ ਹੈ, ਫਿਰ ਤੋਂ ਇਸ ਨੂੰ ਸਵਰਗ ਬਣਾਉਣਾ ਹੈ। ਕਸ਼ਮੀਰ 'ਚ ਜੋ ਕੁੱਝ ਘਟਨਾਵਾਂ ਵਾਪਰਦੀਆਂ ਹਨ , ਉਹ ਸਿਰਫ ਮੁੱਠੀ ਭਰ ਵੱਖਵਾਦੀ ਹੀ ਲੜ ਰਹੇ ਹਨ। ਕਸ਼ਮੀਰ ਦੀ ਸਮੱਸਿਆ ਦਾ ਹੱਲ ਨਾ ਤਾਂ ਗੋਲੀ ਨਾਲ ਹੋ ਸਕਦਾ ਹੈ ਅਤੇ ਨਾ ਹੀ ਗਾਲ੍ਹਾਂ ਕੱਢਣ ਨਾਲ ਹੱਲ ਹੋਵੇਗਾ। ਇਹ ਸਮੱਸਿਆ ਤਾਂ ਸਿਰਫ ਤਦ ਹੱਲ ਹੋਵੇਗੀ ਜਦ ਕਸ਼ਮੀਰੀਆਂ ਨੂੰ ਗਲੇ ਲਗਾਇਆ ਜਾਵੇਗਾ।''