PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ

10/23/2021 4:43:40 PM

ਪਣਜੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਕ ਡਿਜੀਟਲ ਪ੍ਰੋਗਰਾਮ ਦੌਰਾਨ ਗੋਆ ਦੇ ਚਾਹ ਵੇਚਣ ਵਾਲੇ ਇਕ ਦਿਵਯਾਂਗ ਵਿਕ੍ਰੇਤਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣੇ ਅਤੀਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਦਿਵਯਾਂਗ ਕਾਰੋਬਾਰੀ ਅਤੇ ਵਾਸਕੋ ਸ਼ਹਿਰ ਦੇ ਪੈਰਾ ਟੇਬਲ ਟੈਨਿਸ ਖਿਡਾਰੀ ਰੁੜਕੀ ਅਹਿਮਦ ਰਾਜਾਸਾਹਿਬ ਨੂੰ ਕਿਹਾ ਕਿ ਤੁਸੀਂ ਵੀ ਮੇਰੇ ਵਾਂਗ ਚਾਹ ਵਾਲੇ ਹੋ। ਰਾਜਾਸਾਹਿਬ ਕਦੰਬਾ ਟਰਾਂਸਪੋਰਟ ਨਿਗਮ ਦੇ ਬੱਸ ਸਟੈਂਡ ਦੇ ਬਾਹਰ ਚਾਹ ਦੀ ਦੁਕਾਨ ਚਲਾਉਂਦੇ ਹਨ। ਰਾਜਾਸਾਹਿਬ ਕੇਂਦਰ ਸਰਕਾਰ ਦੀ ਆਤਮ ਨਿਰਭਰ ਭਾਰਤ ਪਹਿਲ ਦਾ ਵਿਸਥਾਰਪੂਰਵਕ ‘ਸਵੈਪੂਰਨ ਗੋਆ ਪ੍ਰੋਗਰਾਮ ਦੀ ਦਿਵਯਾਂਗ ਸ਼੍ਰੇਣੀ ਦੇ ਲਾਭਪਾਤਰੀਆਂ ਵਿਚੋਂ ਇਕ ਹੈ।

ਰਾਜਾਸਾਹਿਬ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਦਸੰਬਰ 2020 ਵਿਚ ‘ਸਵੈਪੂਰਨ ਗੋਆ’ ਯੋਜਨਾ ਲਈ ਕੈਂਪ ’ਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਲਾਭਪਾਤਰੀ ਬਣੇ। ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦਿਵਯਾਂਗਾਂ ਨੂੰ ਸਨਮਾਨਜਨਕ ਜ਼ਿੰਦਗੀ ਦੇਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੁਹਾਡੇ ਨਾਲ ਹੈ। ਜੇਕਰ ਤੁਸੀਂ ਤਰੱਕੀ ਕਰੋਗੇ ਤਾਂ ਦੇਸ਼ ਤਰੱਕੀ ਕਰੇਗਾ।

Tanu

This news is Content Editor Tanu