ਮੋਦੀ ਨੇ ਬਣਾਇਆ ਜਨਤਾ ਨੂੰ ਮੂਰਖ: ਰਾਹੁਲ ਗਾਂਧੀ

06/24/2018 11:23:21 AM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ. ਐੱਮ. ਮੋਦੀ 'ਤੇ ਇਕ ਵਾਰ ਹਮਲਾ ਕਰਦੇ ਹੋਏ ਉਨਾਂ ਨੂੰ ਤਿੰਨ ਸਾਲ ਪੁਰਾਣਾ ਵਾਅਦਾ ਯਾਦ ਕਰਵਾਇਆ। ਰਾਹੁਲ ਨੇ ਪੀ. ਐੱਮ. 'ਤੇ ਉੜੀਸਾ ਦੇ ਰਾਓਰਕੇਲਾ 'ਚ ਸੁਪਰਸਪੇਸ਼ਲਿਟੀ ਹਸਪਤਾਲ ਬਣਾਉਣ ਦੇ ਵਾਅਦੇ ਨੂੰ ਤਿੰਨ ਸਾਲ ਬਾਅਦ ਵੀ ਪੂਰਾ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਸ ਲਈ ਫੰਡਰੇਜ਼ਿੰਗ ਮੁਹਿੰਮ ਸ਼ੁਰੂ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਦੇ ਤਿੰਨ ਸਾਲ ਪੁਰਾਣੇ ਭਾਸ਼ਣ ਦੇ ਇਕ ਅੰਸ਼ ਵਾਲਾ ਵੀਡੀਓ ਵੀ ਸ਼ੇਅਰ ਕੀਤਾ ਹੈ। 

ਰਾਹੁਲ ਨੇ ਟਵੀਟ ਕਰਕੇ ਲਿਖਿਆ ਕਿ ਅਪ੍ਰੈਲ, 2015 ਨੂੰ ਪ੍ਰਧਾਨ ਮੰਤਰੀ ਨੇ ਉੜੀਸਾ ਦੋ ਲੋਕਾਂ ਨਾਲ ਅਪ੍ਰੈਲ ਫੂਲ ਮਨਾਇਆ, ਜਿਵੇਂ ਇਸ ਵੀਡੀਓ 'ਚ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਲਈ ਸ਼ਰਮਿੰਦਾ ਕਰਨ ਦੀ ਖਾਤਰ ਫੰਡਰੇਜ਼ਿੰਗ ਸ਼ੁਰੂ ਕੀਤਾ ਹੈ ਤਾਂ ਕਿ ਉਹ ਆਪਣੇ ਵਾਅਦੇ ਨੂੰ ਪੂਰਾ ਕਰੇ। ਉਨ੍ਹਾਂ ਨੇ ਪਾਰਟੀ ਨਾਲ ਜੁੜੇ ਲਿੰਕ ਸ਼ੇਅਰ ਕਰਦੇ ਹੋਏ ਕਿਹਾ ਕਿ ਕਿਰਪਾ ਕਰਕੇ ਦਿਲ ਖੋਲ ਕੇ ਯੋਗਦਾਨ ਦੇਵੇ।