ਕੋਰੋਨਾ ਟੀਕੇ ’ਤੇ ਮੋਦੀ ਦੇ ਵਾਅਦੇ ਦੀ ਡਬਲਯੂ. ਐੱਚ. ਓ. ਨੇ ਕੀਤੀ ਸ਼ਲਾਘਾ

09/27/2020 10:59:07 PM

ਨਿਊਯਾਰਕ, (ਭਾਸ਼ਾ)-ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਮੁਖੀ ਟੇਡਰੋਸ ਅਦਾਨੋਮ ਗੇਬਰਿਏਸਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਰੋਨਾ ਟੀਕੇ ਨੂੰ ਲੈ ਕੇ ਕੀਤੇ ਵਾਅਦੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

 ਗੇਬਰਿਏਸਸ ਨੇ ਕਿਹਾ ਕਿ ਇਸ ਮਹਾਮਾਰੀ ਨੂੰ ਸਿਰਫ ਸੋਮਿਆਂ ਦੇ ਆਦਾਨ-ਪ੍ਰਦਾਨ ਰਾਹੀਂ ਹੀ ਹਰਾਇਆ ਜਾ ਸਕਦਾ ਹੈ। ਉਥੇ ਹੀ, ਸੰਯੁਕਤ ਰਾਸ਼ਟਰ ਦੀ ਇੱਕ ਉੱਚ ਅਧਿਕਾਰੀ ਮੇਲਿਸਾ ਫਲੇਮਿੰਗ ਨੇ ਵੀ ਕਿਹਾ ਕਿ ਮੋਦੀ ਦਾ ਭਰੋਸਾ ਦੁਨੀਆ ਲਈ ਇੱਕ ਚੰਗੀ ਖਬਰ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ’ਚ ਆਪਣੇ ਭਾਸ਼ਣ ’ਚ ਕਿਹਾ ਸੀ, ‘‘ਟੀਕਾ ਉਤਪਾਦਨ ਦੇ ਮਾਮਲੇ ’ਚ ਭਾਰਤ ਦੇ ਸਭ ਤੋਂ ਵੱਡਾ ਦੇਸ਼ ਹੋਣ ਦੇ ਨਾਤੇ ਮੈਂ ਅੱਜ ਵਿਸ਼ਵ ਭਾਈਚਾਰੇ ਨੂੰ ਇੱਕ ਭਰੋਸਾ ਭਰੋਸਾ ਦਿੰਦਾ ਹਾਂ। ਭਾਰਤ ਦੀ ਟੀਕਾ ਉਤਪਾਦਨ ਅਤੇ ਸਪਲਾਈ ਦੀ ਸਮਰੱਥਾ ਦੀ ਵਰਤੋਂ ਇਸ ਸੰਕਟ ਨਾਲ ਲੜਾਈ ’ਚ ਪੂਰੀ ਮਨੁੱਖਤਾ ਦੀ ਮਦਦ ਲਈ ਕੀਤੀ ਜਾਵੇਗੀ।
 

Sanjeev

This news is Content Editor Sanjeev