ਮੋਦੀ ਫੋਬੀਆ ਕਲੱਬ ਹਜ਼ਮ ਨਹੀਂ ਕਰ ਪਾ ਰਿਹਾ ਸਰਵਪੱਖੀ ਵਿਕਾਸ : ਨਕਵੀ

05/13/2020 12:09:02 AM

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਸਲਾਮੋਫੋਬੀਆ (ਇਸਲਾਮ ਦੇ ਖਿਲਾਫ ਨਫਰਤ ਦੀ ਭਾਵਨਾ) ਨੂੰ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀ ਵਧ-ਫੁੱਲ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਚ ਘੱਟ ਗਿਣਤੀ ਵਰਗ ਦੇ ਲੋਕ ਸਨਮਾਨ ਦੇ ਨਾਲ ਸ਼ਕਤੀਕਰਣ ਵਿਚ ਬਰਾਬਰ ਦੇ ਭਾਈਵਾਲ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵਿਚ ਹੋ ਰਹੇ ਸਰਬਪੱਖੀ ਵਿਕਾਸ ਨੂੰ ਬੌਖਲਾਇਆ-ਬਦਹਵਾਸ ਪੇਸ਼ੇਵਰ ਮੋਦੀ ਫੋਬੀਆ ਕਲੱਬ ਹਜ਼ਮ ਨਹੀਂ ਕਰ ਪਾ ਰਿਹਾ ਹੈ ਅਤੇ ਉਸ ਨੇ ਸਹਿਣਸ਼ੀਲਤਾ, ਫਿਰਕੂ ਅਤੇ ਘੱਟ ਗਿਣਤੀਆਂ ਨਾਲ ਭੇਦਭਾਵ ਦੇ ਝੂਠੇ, ਮਨਘੜਤ ਤਰਕਾਂ, ਤੱਥਾਂ ਤੋਂ ਕੋਹਾਂ ਦੂਰ ਕੂੜ ਪ੍ਰਚਾਰਾਂ ਨਾਲ ਭਾਰਤ ਦੇ ਸ਼ਾਨਦਾਰ ਸਰਬ ਪੱਖੀ ਵਿਕਾਸ ਸੰਸਕ੍ਰਿਤ, ਸੰਸਕਾਰ ਅਤ ਸੰਕਲਪ 'ਤੇ ਪਲੀਤਾ ਲਗਾਉਣ ਦੀ ਫਿਰ ਤੋਂ ਸਾਜਸ਼ੀ ਸੂਤਰ ਦਾ ਤਾਣਾ-ਬਾਣਾ ਬੁਣਨਾ ਸ਼ੁਰੂ ਕਰ ਦਿੱਤਾ ਹੈ।

ਨਕਵੀ ਨੇ ਇਸਲਾਮੋਫੋਬੀਆ-ਬੋਗਿਸ ਬੈਸ਼ਿੰਗ ਬਿ੍ਰਗੇਡ ਦੀ ਬੋਗੀ ਸਿਰਲੇਖ ਤੋਂ ਲਿਖੇ ਇਕ ਬਲਾਗ ਵਿਚ ਇਹ ਟਿੱਪਣੀ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀਆਂ ਯੋਜਨਾਵਾਂ ਅਤੇ ਉਨ੍ਹਾਂ ਨਾਲ ਘੱਟ ਗਿਣਤੀ ਭਾਈਚਾਰੇ ਖਾਸ ਕਰਕੇ ਮੁਸਲਮਾਨਾਂ ਨੂੰ ਹੋ ਰਹੇ ਫਾਇਦੇ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦ ਭਾਰਤ ਵਿਚ ਕੋਰੋਨਾ ਸੰਕਟ ਦੇ ਸਮੇਂ ਇਸਲਾਮੋਫੋਬੀਆ ਦਾ ਮਾਹੌਲ ਹੋਣ ਨੂੰ ਲੈ ਕੇ ਕਈ ਅਰਬ ਦੇਸ਼ਾਂ ਵਿਚ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਗਈਆਂ ਹਨ। ਭਾਰਤ ਨੇ ਇਸਲਾਮੋਫੋਬੀਆ ਦੇ ਦੋਸ਼ਾਂ ਨੂੰ ਖਾਰਿਜ਼ ਕੀਤਾ ਹੈ।

ਕਾਂਗਰਸ ਦੀ ਵਿਰਾਸਤ ਦੇ ਵਾਰਿਸ ਹਨ ਬਿ੍ਰਗੇਡ ਦੇ ਦਰਬਾਰੀ
ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨਕਵੀ ਨੇ ਕਿਹਾ, ਭਾਰਤ ਨੂੰ ਬਦਨਾਮ ਕਰ ਰਹੇ ਬਿ੍ਰਗੇਡ ਵਿਚ ਸ਼ਾਮਲ ਬਹੁਤੇ ਲੋਕ ਉਸੇ ਵਿਰਾਸਤ ਦੇ ਵਾਰਿਸ ਹਨ, ਜਿਨ੍ਹਾਂ ਨੇ ਕਾਂਗਰਸ ਦੇ ਵੇਲੇ ਵਿਚ ਭਿਵੰਡੀ ਤੋਂ ਭਾਗਲਪੁਰ, ਮਲਿਆਨਾ ਤੋਂ ਮਾਲੋਗਾਓ ਤੱਕ ਹੋਏ 5 ਹਜ਼ਾਰ ਤੋਂ ਜ਼ਿਆਦਾ ਕਤਲੇਆਮ 'ਤੇ ਨਾ ਕਦੇ ਸਵਾਲ ਚੁੱਕਿਆ ਨਾ ਕਦੇ ਕਿਤੇ ਸ਼ਿਕਾਇਤ ਕੀਤੀ ਕਿਉਂਕਿ ਇਹ ਦੌਰ ਜਿਸ ਹਕੂਮਤ ਵਿਚ ਹੋਇਆ ਸੀ ਉਸ ਦੀ ਨਾਲ ਉਸ ਦਰਬਾਰ ਦੇ ਦਰਬਾਰੀਆਂ ਨਾਲ ਬੰਨ੍ਹੀ ਸੀ।

Khushdeep Jassi

This news is Content Editor Khushdeep Jassi