ਪੀ. ਐੱਮ. ਮੋਦੀ ਨੇ ਲਾਲ ਕਿਲੇ 'ਚ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ

01/23/2019 11:25:26 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਜਨਵਰੀ 2019 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 122ਵੀਂ ਜਯੰਤੀ ਦੇ ਮੌਕੇ 'ਤੇ ਰਾਜਧਾਨੀ ਦਿੱਲੀ ਦੇ ਲਾਲ ਕਿਲੇ 'ਚ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਸ ਮਿਊਜ਼ੀਅਮ ਵਿਚ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਨਾਲ ਜੁੜੀਆਂ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਮੋਦੀ ਨਾਲ ਸੁਭਾਸ਼ ਚੰਦਰ ਬੋਸ ਦੇ ਪੋਤੇ ਚੰਦਰ ਬੋਸ ਵੀ ਮੌਜੂਦ ਸਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਯਾਦ-ਏ-ਜਲਿਆਂ ਮਿਊਜ਼ੀਅਮ (ਜਲਿਆਂਵਾਲਾ ਬਾਗ ਅਤੇ ਪਹਿਲਾ ਵਿਸ਼ਵ ਯੁੱਧ 'ਤੇ ਮਿਊਜ਼ੀਅਮ) ਅਤੇ 1857 (ਪ੍ਰਥਮ ਸੁਤੰਤਰਤਾ ਸੰਗ੍ਰਾਮ) 'ਤੇ ਮਿਊਜ਼ੀਅਮ ਅਤੇ ਭਾਰਤੀ ਕਲਾ 'ਤੇ ਦ੍ਰਿਸ਼ ਕਲਾ ਮਿਊਜ਼ੀਅਮ ਵੀ ਗਏ। 



ਦੱਸਿਆ ਜਾਂਦਾ ਹੈ ਕਿ ਇਸ ਮਿਊਜ਼ੀਅਮ ਵਿਚ ਨੇਤਾਜੀ ਵਲੋਂ ਇਸਤੇਮਾਲ ਕੀਤੀ ਗਈ ਲੱਕੜ ਦੀ ਕੁਰਸੀ ਅਤੇ ਤਲਵਾਰ ਤੋਂ ਇਲਾਵਾ ਆਈ. ਐੱਨ. ਏ. ਨਾਲ ਸਬੰਧਤ ਤਮਗਾ, ਬੈਜ, ਵਰਦੀ ਅਤੇ ਹੋਰ ਵਸਤੂਆਂ ਸ਼ਾਮਲ ਹਨ।

ਮਿਊਜ਼ੀਅਮ ਵਿਚ ਆਉਣ ਵਾਲੇ ਲੋਕਾਂ ਨੂੰ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿਚ ਤਸਵੀਰਾਂ, ਪੇਂਟਿੰਗ, ਅਖਬਾਰ ਦੀ ਕਲੀਪਿੰਗ, ਪੁਰਾਣਾ ਰਿਕਾਰਡ, ਆਡੀਓ-ਵੀਡੀਓ ਕਲਿੱਪ, ਐਨੀਮੇਸ਼ਨ ਅਤੇ ਮਲਟੀਮੀਡੀਆ ਦੀ ਸਹੂਲਤ ਹੈ।


ਆਪਣੇ ਵਿਚਾਰਾਂ 'ਖੂਨ ਦੇ ਬਦਲੇ ਆਜ਼ਾਦੀ' ਦੇਣ ਦਾ ਵਾਅਦਾ ਕਰਨ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਨਾਂ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। 23 ਜਨਵਰੀ 1897 ਨੂੰ ਉੜੀਸਾ ਦੇ ਕਟਕ ਵਿਚ ਬੰਗਲਾ ਪਰਿਵਾਰ ਵਿਚ ਜਨਮੇ ਸੁਭਾਸ਼ ਚੰਦਰ ਬੋਸ ਆਪਣੇ ਦੇਸ਼ ਲਈ ਹਰ ਹਾਲ ਵਿਚ ਆਜ਼ਾਦੀ ਚਾਹੁੰਦੇ ਸਨ।

Tanu

This news is Content Editor Tanu