ਨਵਾਂ ਸਾਲ ਚੜ੍ਹਦੇ ਹੀ ਬ੍ਰਿਟਿਸ਼ ਅਖ਼ਬਾਰ ਨੇ ਕੀਤੀ ਭਵਿੱਖਬਾਣੀ, ਇਸ ਵਾਰ ਵੀ ਮੋਦੀ ਸਿਰ ਸਜੇਗਾ PM ਦਾ ਤਾਜ

01/02/2024 1:30:11 PM

ਨਵੀਂ ਦਿੱਲੀ: ਚੁਣਾਵੀ ਸਾਲ 2024 ਸ਼ੁਰੂ ਹੁੰਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੇ ਕਾਰਜਕਾਲ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਭਵਿੱਖਬਾਣੀ ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਨੇ ਕੀਤੀ ਹੈ। ਅਖ਼ਬਾਰ 'ਦਿ ਗਾਰਡੀਅਨ' 'ਚ ਪ੍ਰਕਾਸ਼ਿਤ ਇਕ ਕਾਲਮ ਮੁਤਾਬਕ ਆਗਾਮੀ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਅਤੇ ਭਾਜਪਾ ਲਈ ਲਗਾਤਾਰ ਤੀਜਾ ਕਾਰਜਕਾਲ 'ਲਗਭਗ ਤੈਅ' ਲੱਗ ਰਿਹਾ ਹੈ। ਲੇਖਿਕਾ ਹੈਨਾ ਐਲਿਸ-ਪੀਟਰਸਨ ਨੇ ਆਪਣੇ ਕਾਲਮ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਬਰਦਸਤ ਲੋਕਪ੍ਰਿਅਤਾ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਵਰਗੇ ਭਾਵਨਾਤਮਕ ਮੁੱਦਿਆਂ ਦੇ ਨਾਲ-ਨਾਲ 3 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਨੇ ਭਾਜਪਾ ਲਈ ਲਗਾਤਾਰ ਤੀਜਾ ਕਾਰਜਕਾਲ ਲਗਭਗ ਤੈਅ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਸਿੱਖ ਔਰਤ 'ਪੋਲਰ ਪ੍ਰੀਤ' ਨੇ ਫਿਰ ਰਚਿਆ ਇਤਿਹਾਸ, ਬਣਾਇਆ ਸਭ ਤੋਂ ਤੇਜ਼ ਸੋਲੋ ਸਕੀਇੰਗ ਦਾ ਰਿਕਾਰਡ

ਲੇਖ ਦੇ ਅਨੁਸਾਰ, ਭਾਰਤ ਦੇ ਮੌਜੂਦਾ ਰਾਜਨੀਤਿਕ ਦ੍ਰਿਸ਼ ਅਤੇ ਰਾਜਨੀਤਿਕ ਵਿਸ਼ਲੇਸ਼ਕਾਂ ਵਿਚਕਾਰ ਇੱਕ ਤਰ੍ਹਾਂ ਦੀ ਸਹਿਮਤੀ ਹੈ ਕਿ ਪੀ.ਐੱਮ. ਮੋਦੀ ਅਤੇ ਭਾਜਪਾ ਦੀ ਜਿੱਤ ਯਕੀਨੀ ਹੈ। ਪੀਟਰਸਨ ਦੇ ਕਾਲਮ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਜ਼ਿਕਰ ਹੈ। ਕਾਲਮ ਵਿੱਚ ਅੱਗੇ ਕਿਹਾ ਗਿਆ ਹੈ ਕਿ 'ਜਦੋਂ ਤੋਂ ਨਰਿੰਦਰ ਮੋਦੀ 2014 ਵਿੱਚ ਪ੍ਰਧਾਨ ਮੰਤਰੀ ਚੁਣੇ ਗਏ ਹਨ, ਉਦੋਂ ਤੋਂ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਦੇਸ਼ ਦੇ ਤੰਤਰ ਦਾ ਝੁਕਾਅ ਭਾਜਪਾ ਵੱਲ ਰਿਹਾ ਹੈ। ਲੇਖ ਵਿੱਚ ਕਿਹਾ ਗਿਆ ਹੈ ਕਿ 3 ਰਾਜਾਂ ਵਿੱਚ ਜਿੱਤ ਤੋਂ ਬਾਅਦ, ਪੀ.ਐੱਮ. ਮੋਦੀ ਖੁਦ ਇਹ ਭਵਿੱਖਬਾਣੀ ਕਰਨ ਤੋਂ ਪਿੱਛੇ ਨਹੀਂ ਹਟੇ ਕਿ ਇਸ ਹੈਟ੍ਰਿਕ ਨੇ 2024 ਵਿੱਚ ਜਿੱਤ ਦੀ ਗਾਰੰਟੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਜਾਪਾਨ 'ਚ ਭੂਚਾਲ ਨਾਲ ਤਬਾਹੀ, 7 ਘੰਟਿਆਂ 'ਚ ਲੱਗੇ 60 ਝਟਕੇ, ਹੁਣ ਤੱਕ 13 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry