ਚਾਰ ਸਾਲ ਪੂਰੇ ਕਰਨ ''ਤੇ ਮੋਦੀ ਸਰਕਾਰ ਦਾ ਨਵਾਂ ਨਾਅਰਾ, ''ਸਾਫ ਨੀਅਤ, ਸਹੀ ਵਿਕਾਸ''

05/24/2018 4:33:19 PM

ਨਵੀਂ ਦਿੱਲੀ— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 26 ਮਈ ਨੂੰ ਆਪਣੇ ਚਾਰ ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਆਪਣੇ ਸ਼ਾਸਨ ਦੇ 5ਵੇਂ ਅਤੇ ਆਖ਼ਰੀ ਸਾਲ 'ਚ ਪ੍ਰਵੇਸ਼ ਕਰ ਜਾਵੇਗੀ। ਚਾਰ ਸਾਲ ਪੂਰੇ ਹੋਣ ਦੇ ਮੌਕੇ 'ਤੇ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਵੇਰਵਾ ਤਿਆਰ ਕਰ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਨੇ ਨਵਾਂ ਨਾਅਰਾ ਦਿੱਤਾ ਹੈ, ਸਾਫ ਨੀਅਤ, ਸਹੀ ਵਿਕਾਸ।


ਨਾਅਰੇ ਤੋਂ ਸਾਫ ਹੈ ਕਿ ਮੋਦੀ ਸਰਕਾਰ ਆਪਣੀ ਸਾਫ ਪਰਛਾਈ ਨੂੰ ਜਨਤਾ ਦੇ ਸਾਹਮਣੇ ਵੱਡੀ ਪ੍ਰਾਪਤੀ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੀ ਹੈ। ਮੀਡੀਆ ਰਿਪੋਰਟ ਮੁਤਾਬਕ ਸਿੱਧੇ ਪੀ.ਐਮ.ਓ ਨੇ ਇਹ ਨਾਅਰਾ ਤਿਆਰ ਕਰਕੇ ਸਾਰੇ ਮੰਤਰਾਲਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਆਪਣੀਆਂ-ਆਪਣੀਆਂ ਪ੍ਰਾਪਤੀਆਂ ਦੀ ਸੂਚੀ ਇਸ ਦੇ ਦਾਇਰੇ 'ਚ ਤਿਆਰ ਕਰਨ। ਮੰਤਰਾਲਿਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਫਲੈਗਸ਼ਿਪ ਯੋਜਨਾਵਾਂ ਤੋਂ ਜਿਨ੍ਹਾਂ ਲੋਕਾਂ ਨੂੰ ਲਾਭ ਮਿਲਿਆ ਹੈ, ਉਨ੍ਹਾਂ ਦਾ ਵੇਰਵਾ ਵੀ ਆਪਣੀਆਂ ਪ੍ਰਾਪਤੀਆਂ 'ਚ ਸ਼ਾਮਲ ਕਰਨ। ਇਸ ਮੁੱਦੇ 'ਤੇ ਕੱਲ ਕੈਬਿਨਟ ਦੀ ਬੈਠਕ 'ਚ ਵੀ ਚਰਚਾ ਹੋਈ। ਬੈਠਕ 'ਚ ਪੀ.ਐਮ ਮੋਦੀ ਨੇ ਸਾਰੇ ਮੰਤਰਾਲਿਆਂ ਦੇ ਨਾਲ ਚਾਰ ਸਾਲ ਪੂਰਾ ਹੋਣ ਵਾਲੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ।