ਮਛੇਰਿਆ ਦੇ ਕਾਤਲ ਜਲ ਸੈਨਿਕ ਸਲਵਾਟੋਰ ਨੂੰ ਇਟਲੀ ਵਾਪਸ ਜਾਣ ਦੀ ਮਨਜ਼ੂਰੀ ਮਿਲੀ

05/26/2016 1:14:28 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕੇਰਲ ''ਚ ਭਾਰਤੀ ਸਮੁੰਦਰੀ ਇਲਾਕੇ ''ਚ 2 ਮਛੇਰਿਆਂ ਦੇ ਕਤਲ ਦੇ ਦੋਸ਼ੀ ਇਤਾਲਵੀ ਜਲ ਸੈਨਿਕ ਸਲਵਾਟੋਰ ਗਿਰੋਨੇ ਦੀ ਵਤਨ ਵਾਪਸੀ ਦੀ ਮਨਜ਼ੂਰੀ ਦੇ ਦਿੱਤੀ। ਮੈਸੀਮਿਲਾਨੋ ਲੇਟੇਰੋ ਪਹਿਲਾਂ ਹੀ ਇਟਲੀ ''ਚ ਹੈ। ਹੁਣ ਸੁਪਰੀਮ ਕੋਰਟ ਨੇ ਦੂਜੇ ਜਲ ਸੈਨਿਕ ਸਲਵਾਟੋਰ ਗਿਰੋਨੇ ਨੂੰ ਵੀ ਜ਼ਮਾਨਤ ''ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ''ਚ ਮੋਦੀ ਸਰਕਾਰ ਨੇ ਦੋਹਾਂ ਜਲ ਸੈਨਿਕਾਂ ਦੀ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ।
ਕੋਰਟ ਨੇ ਕਿਹਾ ਕਿ ਇਟਲੀ ਦੇ ਰਾਜਦੂਤ ਨੂੰ ਇਹ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਜਦੋਂ ਕਿਹਾ ਜਾਵੇਗਾ, ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਪਵੇਗਾ। ਜ਼ਿਕਰਯੋਗ ਹੈ ਕਿ ਇਟਲੀ ਦੇ ਦੋਹਾਂ ਜਲ ਸੈਨਿਕਾਂ ''ਤੇ 15 ਫਰਵਰੀ 2012 ਨੂੰ ਕੇਰਲ ਤੱਟ ਨਾਲ ਲੱਗਦੇ ਅਰਬ ਸਾਗਰ ''ਚ ਭਾਰਤੀ ਮਛੇਰਿਆਂ ਦੀ ਕਿਸ਼ਤੀ ''ਤੇ ਗੋਲੀ ਚਲਾਉਣ ਦਾ ਦੋਸ਼ ਹੈ। ਇਸ ਘਟਨਾ ''ਚ 2 ਮਛੇਰਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ''ਚ ਉਨ੍ਹਾਂ ਦੇ ਖਿਲਾਫ ਇੱਥੇ ਮੁਕੱਦਮਾ ਚੱਲ ਰਿਹਾ ਹੈ।

Disha

This news is News Editor Disha