ਮੋਦੀ ''ਤੇ ਬਣੀ ਫਿਲਮ ਵਿਦਿਆਰਥੀਆਂ ''ਚ ਹਿੱਟ

09/20/2018 1:04:56 PM

ਨਵੀਂ ਦਿੱਲੀ—ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਬਣੀ ਛੋਟੀ ਫਿਲਮ 'ਚਲੋ ਜੀਤੇ ਹੈਂ' ਵਿਦਿਆਰਥੀਆਂ ਵਿਚ ਬਹੁਤ ਹਿੱਟ ਰਹੀ। ਮਹਾਰਾਸ਼ਟਰ ਦੇ 16 ਹਜ਼ਾਰ ਸਕੂਲਾਂ ਦੇ ਲਗਭਗ 15 ਲੱਖ ਵਿਦਿਆਰਥੀਆਂ ਨੇ ਮੰਗਲਵਾਰ ਇਹ ਫਿਲਮ ਵੇਖੀ ਸੀ। ਸਕੂਲੀ ਵਿਦਿਆਰਥੀਆਂ ਨੂੰ ਫਿਲਮ ਵਿਖਾਉਣ ਦੇ ਸਰਕਾਰ ਦੇ ਫੈਸਲੇ ਦੀ ਵਿਰੋਧੀ ਪਾਰਟੀਆਂ ਨੇ ਤਿੱਖੀ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਦੱਸਿਆ ਕਿ ਨਾਨਾ ਜੀ ਦੇਸ਼ਮੁਖ ਅਦਾਰੇ ਅਤੇ ਪਾਰਥ ਨਾਲੇਜ ਨੈੱਟਵਰਕ ਨੇ ਲਾਈਵ ਲਿੰਕ ਰਾਹੀਂ ਫਿਲਮ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਟਵੀਟ ਕੀਤਾ,''ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਬਚਪਨ 'ਤੇ ਬਣੀ ਫਿਲਮ 16 ਹਜ਼ਾਰ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਨੇ ਤਾਂ ਵੇਖੀ ਹੈ, ਨਾਲ ਹੀ ਹੋਰਨਾਂ ਦੇਸ਼ਾਂ ਦੇ 60 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਵੀ ਇਸ ਨੂੰ ਵੇਖਣ ਲਈ ਲਾਗ ਇਨ ਕੀਤਾ।'' ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਇਸ ਛੋਟੀ ਫਿਲਮ ਨੂੰ 2 ਵਾਰ ਹੀ ਲਾਈਵ ਵਿਖਾਉਣ ਦੀ ਯੋਜਨਾ ਸੀ ਪਰ ਪ੍ਰਤੀਕਿਰਿਆ ਇੰਨੀ ਵਧੀਆ ਮਿਲੀ ਕਿ ਆਯੋਜਕਾਂ ਨੂੰ ਲਾਈਵ ਲਿੰਕ ਪੂਰੇ ਦਿਨ ਲਈ ਖੋਲ੍ਹਣਾ ਪਿਆ।