PM ਮੋਦੀ ਨੇ ਮਮਤਾ 'ਤੇ ਸਾਧਿਆ ਨਿਸ਼ਾਨਾ, ਬੋਲੇ-ਰਸਤੇ 'ਚ ਲਗਾਏ ਝੰਡਿਆਂ ਲਈ ਦੀਦੀ ਦਾ ਧੰਨਵਾਦੀ ਹਾਂ

07/16/2018 1:14:59 PM

ਕੋਲਕਾਤਾ— ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਦੇ ਮਿਦਾਨਪੁਰ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਸਤੇ 'ਚ ਲੋਕਾਂ ਦੇ ਇਕੱਠ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੋਦੀ ਨੇ ਬੰਗਾਲ ਭਾਸ਼ਾ 'ਚ ਭਾਸ਼ਣ ਦੀ ਸ਼ੁਰੂਆਤ ਕੀਤੀ। ਕੇਂਦਰ ਦੇ ਸੱਤਾਰੂੜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ 29 ਜੂਨ ਨੂੰ ਪੁਰੂਲੀਆ ਜ਼ਿਲੇ 'ਚ ਹੋਈ ਜਨਸਭਾ ਤੋਂ 15 ਦਿਨਾਂ ਬਾਅਦ ਹੀ ਮਿਦਨਾਪੁਰ 'ਚ ਪ੍ਰਧਾਨਮੰਤਰੀ ਦੀ ਇਹ ਰੈਲੀ ਹੋ ਰਹੀ ਹੈ।

ਭਾਜਪਾ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਮਿਦਨਾਪੁਰ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ਇਹ ਦੱਸਦੀ ਹੈ ਕਿ ਲੋਕਸਭਾ ਚੋਣਾਂ ਲਈ ਬੰਗਾਲ ਸਾਡੇ ਸਰਵਉੱਚ ਤਰਜੀਹ ਵਾਲੇ ਰਾਜਾਂ 'ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਊਨਤਮ ਸਮਰਥਨ ਮੁੱਲ ਵਧਾਉਣ ਲਈ ਪ੍ਰਧਾਨਮੰਤਰੀ ਮੋਦੀ ਜੀ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ।

 

ਮੋਦੀ ਦੀ ਰੈਲੀ ਦੌਰਾਨ ਬਾਰਿਸ਼ ਹੋ ਰਹੀ ਸੀ, ਜਿਸ ਦੇ ਚੱਲਦੇ ਇਕ ਟੈਂਟ ਡਿੱਗ ਗਿਆ। ਇਸ ਕਾਰਨ ਕੁਝ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਮੋਦੀ ਨੇ ਕਿਹਾ ਕਿ ਦੀਦੀ ਇਹ ਦਮ ਦੇਖ ਲਵੋ, ਲੋਕ ਇੰਨੇ ਵੱਡੇ ਹਾਦਸੇ ਦੇ ਬਾਅਦ ਵੀ ਸ਼ਾਂਤੀ ਅਤੇ ਅਨੁਸ਼ਾਸਨ ਨਾਲ ਖੜ੍ਹੇ ਹਨ। ਅਜਿਹਾ ਅਨੁਸ਼ਾਸਨ ਮੈਂ ਕਿਤੇ ਨਹੀਂ ਦੇਖਿਆ।