''ਆਪ'' ਸਰਕਾਰ ਦੀ ਤਰ੍ਹਾਂ ਅਦਾਲਤ ਨਾਲ ਵਤੀਰਾ ਕਰ ਰਹੇ ਹਨ ਪ੍ਰਧਾਨ ਮੰਤਰੀ- ਕੇਜਰੀਵਾਲ

04/27/2018 3:13:59 PM

ਨਵੀਂ ਦਿੱਲੀ— ਉਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ.ਐੱਮ. ਜੋਸੇਫ ਨੂੰ ਸੁਪਰੀਮ ਕੋਰਟ 'ਚ ਤਾਇਨਾਤ ਕਰਨ ਦੇ ਸਰਵਉੱਚ ਅਦਾਲਤ ਕੋਲੇਜੀਅਮ ਦੇ ਪ੍ਰਸਤਾਵ ਨੂੰ ਕੇਂਦਰ ਵੱਲੋਂ ਠੁਕਰਾਉਣ ਦੇ ਇਕ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਦਾਲਤ ਨਾਲ ਉਸੇ ਤਰ੍ਹਾਂ ਹੀ ਵਤੀਰਾ ਕਰ ਰਹੇ ਹਨ, ਜਿਸ ਤਰ੍ਹਾਂ ਦਾ ਉਹ 'ਆਪ' ਸਰਕਾਰ ਨਾਲ ਕਰਦੇ ਹਨ। ਨੌਕਰਸ਼ਾਹੀ ਦੇ ਤਬਾਦਲੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਕੇਂਦਰ ਨਾਲ ਜਾਰੀ ਦਿੱਲੀ ਸਰਕਾਰ ਨੂੰ ਖਿੱਚੋਤਾਨ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਅਦਾਲਤ ਨਾਲ ਉਸੇ ਤਰ੍ਹਾਂ ਵਤੀਰਾ ਕਰ ਰਹੇ ਹਨ, ਜਿਸ ਤਰ੍ਹਾਂ ਦਾ ਉਹ ਦਿੱਲੀ ਸਰਕਾਰ ਨਾਲ ਕਰਦੇ ਹਨ।'' ਇਸ ਤੋਂ ਪਹਿਲਾਂ ਕੇਜਰੀਵਾਲ ਕੇਂਦਰ ਸਰਕਾਰ 'ਤੇ ਦਿੱਲੀ ਸਰਕਾਰ ਦੇ ਕੰਮਕਾਰ 'ਚ ਅਸਾਧਾਰਨ ਰੂਪ ਨਾਲ ਰੁਕਾਵਟ ਪੈਦਾ ਕਰਨ ਦਾ ਦੋਸ਼ ਲਗਾ ਚੁਕੇ ਹਨ।
ਦਿੱਲੀ ਸਰਕਾਰ ਦੀ ਤੀਜੀ ਵਰ੍ਹੇਗੰਢ ਮੌਕੇ ਫਰਵਰੀ 'ਚ ਆਯੋਜਿਤ ਇਕ ਸਮਾਰੋਹ 'ਚ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਆਪਣੀਆਂ ਨੀਤੀਆਂ ਨੂੰ ਮਨਜ਼ੂਰੀ ਦਿਵਾਉਣ ਲਈ ਕੇਂਦਰ ਸਰਕਾਰ ਵੱਲੋਂ ਨਿਯੁਕਤ ਉੱਪ ਰਾਜਪਾਲ ਅਨਿਲ ਬੈਜਲ ਨਾਲ ਸੰਘਰਸ਼ ਕਰ ਰਹੀ ਹੈ। ਜਸਟਿਸ ਜੋਸੇਫ ਨੂੰ ਸੁਪਰੀਮ ਕੋਰਟ 'ਚ ਤਾਇਨਾਤ ਕਰਨ ਦੇ ਸੁਪਰੀਮ ਕੋਰਟ ਦੇ ਕੋਲੇਜੀਅਮ ਦੀਆਂ ਸਿਫਾਰਿਸ਼ਾਂ ਨੂੰ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਹ ਕਹਿੰਦੇ ਹੋਏ ਵਾਪਸ ਕਰ ਦਿੱਤਾ ਸੀ ਕਿ ਕੋਲੇਜੀਅਮ ਨੂੰ ਇਸ ਪ੍ਰਸਤਾਵ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ। ਜੋਸੇਫ ਨਾਲ ਕੋਲੇਜੀਅਮ ਨੇ ਸੀਨੀਅਰ ਐਡਵੋਕੇਟ ਇੰਦੂ ਮਲਹੋਤਰਾ ਦਾ ਨਾਂ ਭੇਜਿਆ ਸੀ। ਮਲਹੋਤਰਾ ਦਾ ਨਾਂ ਸਵੀਕਾਰ ਕਰ ਲਿਆ ਗਿਆ ਅਤੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਰੂਪ 'ਚ ਸਹੁੰ ਚੁਕਾਈ।