ਮੋਦੀ ਰਾਜ ''ਚ ਹੋਏ 8 ਵੱਡੇ ਰੇਲ ਹਾਦਸੇ, 348 ਤੋਂ ਜ਼ਿਆਦਾ ਪਰਿਵਾਰਾਂ ਦੇ ਬੁਝੇ ਚਿਰਾਗ

08/19/2017 9:52:13 PM

ਮੁਜ਼ੱਫਰਨਗਰ — ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਦੇ ਖਤੌਲੀ ਰੇਲਵੇ ਸਟੇਸ਼ਨ ਕੋਲ ਕਲਿੰਗ-ਉਤਕਲ ਐਕਸਪ੍ਰੈਸ (ਗੱਡੀ ਨੰਬਰ-18477) ਜਦਕਿ 23 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ 400 ਲੋਕਾਂ ਦੇ ਜ਼ਖਮੀ ਹੋਣ ਦੀ। ਅਜਿਹੇ 'ਚ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਖਿਲਾਫ ਸਵਾਲ ਚੁੱਕ ਰਹੀਆਂ ਹਨ ਕਿ ਕੇਂਦਰ ਸਰਕਾਰ ਬੁਲੇਟ ਟਰੇਨ ਲਈ ਬਜਟ ਇੱਕਠਾ ਕਰ ਚੁੱਕੀ ਹੈ, ਪਰ ਇਹ ਹਾਦੇਸ ਬਿਆਨ ਕਰ ਰਹੇ ਹਨ ਕਿ ਸਰਕਾਰ ਵਰਤਮਾਨ ਰੇਲ ਵਿਵਸਥਾ 'ਤੇ ਜ਼ਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮੋਦੀ ਸਰਕਾਰ ਦੇ ਦੌਰਾਨ ਹੋਏ ਵੱਡੇ ਰੇਲ ਹਾਦਸੇ ਇਹ ਹਨ।
1. ਪੁਖਰਾਯਾਂ ਰੇਲ ਹਾਦਸਾ 
20 ਨਵੰਬਰ 2016 ਨੂੰ ਉੱਤਰ ਪ੍ਰਦੇਸ਼ ਕਾਨਪੁਰ ਕੋਲ ਪੁਖਰਾਯਾਂ 'ਚ ਵੱਡਾ ਰੇਲ ਹਾਦਸਾ ਹੋਇਆ। ਇਸ 'ਚ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।

2. ਭਦੋਹੀ 'ਚ ਟਰੇਨ ਹਾਦਸਾ
25 ਜੁਲਾਈ 2016 ਨੂੰ ਭਦੋਹੀ ਇਲਾਕੇ 'ਚ ਇਲਾਹਾਬਾਦ ਪਸੇਂਜ਼ਰ ਟਰੇਨ ਮਿਨੀ ਸੂਕਲ ਵੈਨ ਨਾਲ ਟਕਰਾ ਗਈ, ਜਿਸ 'ਚ 7 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਵੈਨ 'ਚ 19 ਬੱਚੇ ਸਵਾਰ ਸਨ। 

3. ਜਨਤਾ ਐਕਸਪ੍ਰੇਸ ਟਰੇਨ ਹਾਦਸਾ
20 ਮਾਰਚ 2015 ਨੂੰ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੀ ਜਨਤਾ ਐਕਸਪ੍ਰੇਸ ਪੱਟੜੀ ਤੋਂ ਉਤਰ ਗਈ ਸੀ। ਇਸ ਹਾਦਸੇ 'ਚ 34 ਲੋਕ ਮਾਰੇ ਗਏ ਸਨ। ਇਹ ਹਾਦਸਾ ਰਾਏ ਬਰੇਲੀ ਦੇ ਬਛਰਾਵਾਂ ਰੇਲਵੇ ਸਟੇਸ਼ਨ ਕੋਲ ਹੋਇਆ ਸੀ।

4. ਮੂਰੀ ਐਕਸਪ੍ਰੇਸ ਹਾਦਸਾ
25 ਮਈ 2015 ਨੂੰ ਕੌਸ਼ਾਂਬੀ ਦੇ ਸਿਰਾਥੂ ਰੇਲਵੇ ਸਟੇਸ਼ਨ ਕੋਲ ਮੂਰੀ ਐਕਸਪ੍ਰੇਸ ਹਾਦਸੇ ਦਾ ਸ਼ਿਕਾਰ ਹੋਈ ਸੀ। ਹਾਦਸੇ 'ਚ 25 ਯਾਤਰੀ ਮਾਰੇ ਗਏ ਸਨ ਅਤੇ 300 ਤੋਂ ਜ਼ਿਆਦਾ ਜ਼ਖਮੀ ਹੋਏ ਸਨ। 

5. ਪੱਟੜੀ ਤੋਂ ਉਤਰੀਆਂ 2 ਟਰੇਨਾਂ
5 ਅਗਸਤ 2015 'ਚ ਮੱਧ ਪ੍ਰਦੇਸ਼ ਦੇ ਹਰਦਾ ਨੇੜੇ ਇਕ ਹੀ ਥਾਂ 'ਤੇ 10 ਮਿੰਟ ਦੇ ਅੰਦਰ 2 ਟਰੇਨਾਂ ਦੇ ਹਾਦਸੇ ਹੋਏ। ਇਟਾਰਸੀ-ਮੁੰਬਈ ਰੇਲਵੇ ਟਰੈਕ 'ਤੇ 2 ਟਰੇਨਾਂ ਮੁੰਬਈ-ਵਾਰਾਣਸੀ ਕਾਮਾਇਨੀ ਐਕਸਪ੍ਰੇਸ ਅਤੇ ਪਟਨਾ-ਮੁੰਬਈ ਜਨਤਾ ਐਕਸਪ੍ਰੇਸ ਪੱਟੜੀ ਤੋਂ ਉਤਰ ਗਈ ਮਾਚਕ ਨਦੀ 'ਤੇ ਰੇਲ ਪੱਟੜੀ ਧੱਸਣ ਕਾਰਨ ਹਰਦਾ 'ਚ ਇਹ ਹਾਦਸਾ ਹੋਇਆ। ਜ਼ਿਕਰਯੋਗ ਹੈ ਕਿ ਮਾਚਕ ਨਦੀ ਉਫਾਨ 'ਤੇ ਸੀ। ਦੁਰਘਟਨਾ 'ਚ 31 ਮੌਤਾਂ ਹੋਈਆਂ ਸਨ।

6. ਗੋਰਖਧਾਮ ਐਕਪ੍ਰੇਸ ਟੱਕਰ 
26 ਮਈ, 2014 ਨੂੰ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਪ ਜ਼ਿਲੇ 'ਚ ਚੁਰੇਨ ਰੇਲਵੇ ਸਟੇਸ਼ਨ ਕੋਲ ਗੋਰਖਧਾਮ ਐਕਸਪ੍ਰੇਸ ਨੇ ਇਕ ਮਾਲ ਗੱਡੀ ਨੂੰ ਉਸੇ ਟਰੈਕ 'ਤੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 22 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। 

7. ਪੱਟੜੀ ਤੋਂ ਉਤਰੇ 6 ਡੱਬੇ
ਮਈ 2014 'ਚ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਕੋਂਕਣ ਰੇਲਵੇ ਰੂਟ 'ਤੇ ਇਕ ਯਾਤਰੀ ਸਵਾਰੀ ਗੱਡੀ ਦਾ ਇੰਜਨ ਅਤੇ 6 ਡੱਬੇ ਪੱਟੜੀ ਤੋਂ ਉਤਰ ਗਏ। ਹਾਦਸੇ 'ਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋਈ ਜਦਕਿ 124 ਲੋਕ ਜ਼ਖਮੀ ਹੋਏ।