ਮੋਦੀ ਦੇ ਲਾਕਡਾਊਨ ਵਾਲੇ ਭਾਸ਼ਣ ਨੇ ਤੋੜੇ ਰਿਕਾਰਡ

03/28/2020 12:33:44 AM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਕਡਾਊਨ ਐਲਾਨ ਕਰਨ ਵਾਲੇ ਸੰਬੋਧਨ ਨੂੰ ਉਨ੍ਹਾਂ ਦੇ ਟੀ. ਵੀ. ’ਤੇ ਪ੍ਰਸਾਰਿਤ ਪਿਛਲੇ ਸੰਬੋਧਨਾਂ ਦੇ ਮੁਕਾਬਲੇ ਜ਼ਿਆਦਾ ਵੇਖਿਆ ਗਿਆ ਹੈ। ਟੀ. ਵੀ. ਰੇਟਿੰਗ ਏਜੰਸੀ ਬ੍ਰਾਡਕਾਸਟਿੰਗ ਆਡੀਐਂਸ ਰਿਸਰਚ ਕੌਂਸਲ (ਬਾਰਕ) ਭਾਰਤ ਦੀ ਰੇਟਿੰਗ ਵਿਚ ਮੋਦੀ ਦੇ ਲਾਕਡਾਊਨ ਵਾਲੇ ਸੰਬੋਧਨ ਨੂੰ ਜਨਤਾ ਕਰਫਿਊ ਅਤੇ ਨੋਟਬੰਦੀ ਸਮੇਤ ਸਾਰੇ ਸੰਬੋਧਨਾਂ ਤੋਂ ਵੱਧ ਵੇਖਿਆ ਗਿਆ।


ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਨੇ ਟਵੀਟ ਕੀਤਾ ਕਿ ਬਾਰਕ ਇੰਡੀਆ ਵਲੋਂ ਸਾਂਝੇ ਕੀਤੇ ਡਾਟਾ ਅਨੁਸਾਰ 24 ਮਾਰਚ ਨੂੰ ਲਾਕਡਾਊਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਟੀ. ਵੀ. ’ਤੇ ਸਭ ਤੋਂ ਵੱਧ ਵੇਖਿਆ ਗਿਆ ਜੋ ਕਿ ਆਈ. ਪੀ. ਐੱਲ. ਦਾ ਫਾਈਨਲ ਮੈਚ ਵੇਖਣ ਵਾਲੇ ਗਿਣਤੀ ਨੂੰ ਵੀ ਪਾਰ ਕਰ ਗਿਆ। ਮੋਦੀ ਦੇ ਲਾਕਡਾਊਨ ਸੰਬੋਧਨ ਨੂੰ 19.7 ਕਰੋੜ ਲੋਕਾਂ ਨੇ ਵੇਖਿਆ।ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਹੈ।

Gurdeep Singh

This news is Content Editor Gurdeep Singh