ਤੇਜਸਵੀ ਦਾ ਤੰਜ਼, ਮੋਦੀ ਨੇ ਲਿਆ ਨਿਤੀਸ਼ ਤੋਂ ਆਪਣੇ ਅਪਮਾਨ ਦਾ ਬਦਲਾ

11/26/2017 6:10:18 PM

ਪਟਨਾ— ਜਦਯੂ ਨੇ ਗੁਜਰਾਤ ਚੋਣਾਂ 'ਚ ਆਪਣੇ ਦਮ 'ਤੇ ਤਕਰੀਬਨ 100 ਸੀਟਾਂ 'ਤੇ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਸੀ ਵਿਚਕਾਰ ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਬਿਆਨ ਦਿੱਤਾ ਕਿ ਉਹ ਚੋਣ ਪ੍ਰਚਾਰ ਕਰਨ ਗੁਜਰਾਤ ਨਹੀਂ ਜਾਣਗੇ। ਉਨ੍ਹਾਂ ਦੇ ਇਸ ਬਿਆਨ 'ਤੇ ਨੇਤਾ ਵਿਰੋਧ ਧਿਰ ਤੇਜਸਵੀ ਨੇ ਕਰਾਰਾ ਤੰਜ਼ ਕੱਸਿਆ ਹੈ। 
ਤੇਜਸਵੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦੱਸਣ ਕਿ ਉਹ ਕਿਉਂ ਚੋਣ ਪ੍ਰਚਾਰ ਕਰਨ ਗੁਜਰਾਤ ਨਹੀਂ ਜਾ ਰਹੇ। ਦਿੱਲੀ ਨਗਰ ਨਿਗਮ ਚੋਣਾਂ 'ਚ ਨਿਤੀਸ਼ ਕੁਮਾਰ ਨੇ ਜਦਯੂ ਵੱਲੋਂ ਘਰ-ਘਰ ਜਾ ਵੋਟ ਮੰਗਿਆ ਸੀ ਤਾਂ ਗੁਜਰਾਤ 'ਚ ਉਹ ਪ੍ਰਚਾਰ ਤੋਂ ਦੂਰ ਕਿਉਂ ਭੱਜ ਰਹੇ ਹਨ। ਤੇਜਸਵੀ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨਿਤੀਸ਼ ਤੋਂ ਆਪਣੇ ਅਪਮਾਨ ਦਾ ਬਦਲਾ ਲੈ ਰਹੇ ਹਨ। ਨਿਤੀਸ਼ ਕੁਮਾਰ ਆਪਣੇ ਅਪਮਾਨ ਦੇ ਬਾਅਦ ਵੀ ਚੁੱਪ ਬੈਠੇ ਹਨ। ਰਾਜਗੀਰ 'ਚ ਊਰਜਾ ਮੰਤਰੀਆਂ ਦੇ ਸੰਮੇਲਨ ਮੁਲਤਵੀ ਕਰਨਾ ਅਤੇ ਪਟਨਾ ਯੂਨੀਵਰਸਿਟੀ ਸ਼ਤਾਬਦੀ ਸਮਾਰੋਹ 'ਚ ਨਿਤੀਸ਼ ਦੀਆਂ ਮੰਗਾਂ ਨੂੰ ਠੁਕਰਾ ਦੇਣਾ ਇਸ ਅਪਮਾਨ ਦੀ ਜਿਊਂਦੀ ਜਾਗਦੀ ਤਸਵੀਰ ਹੈ।