ਆਨਲਾਈਨ ਕਲਾਸ ਦੌਰਾਨ ਬੰਬ ਦੀ ਤਰ੍ਹਾਂ ਫਟਿਆ ਮੋਬਾਇਲ, ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ

12/18/2021 10:03:13 AM

ਸਤਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ’ਚ ਇਕ ਡਰਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਨਲਾਈਨ ਕਲਾਸ ਦੌਰਾਨ ਮੋਬਾਇਲ ਫ਼ੋਨ ਫਟਣ ਕਾਰਨ 15 ਸਾਲ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਤਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਚੰਦੂਕਈਆ ਪਿੰਡ ਵਿਚ ਵਾਪਰੀ। 8ਵੀਂ ਕਲਾਸ ਦਾ ਵਿਦਿਆਰਥੀ ਰਾਮ ਪ੍ਰਕਾਸ਼ ਆਪਣੇ ਘਰ ਆਨਲਾਈਨ ਕਲਾਸ ਲਾ ਰਿਹਾ ਸੀ। ਅਚਾਨਕ ਹੀ ਮੋਬਾਇਲ ਫ਼ੋਨ ਫਟ ਗਿਆ। ਉਸ ਦੇ ਜਬਾੜੇ ਵਿਚ ਸੱਟ ਲੱਗੀ ਹੈ। ਵਿਦਿਆਰਥੀ ਨੂੰ ਤੁਰੰਤ ਸਤਨਾ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਨੂੰ ਜਬਲਪੁਰ ਰੈਫ਼ਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ

ਦੱਸਣਯੋਗ ਹੈ ਕਿ ਘਟਨਾ ਦੇ ਸਮੇਂ ਉਹ ਘਰ ’ਚ ਇਕੱਲੀ ਸੀ, ਕਿਉਂਕਿ ਉਸ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਕੰਮ ਲਈ ਬਾਹਰ ਗਏ ਹੋਏ ਸਨ। ਪੁਲਸ ਅਧਿਕਾਰੀ ਨੇ ਕਿਹਾ ਕਿ ਵਿਸਫ਼ੋਟ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਬੱਚੇ ਦੇ ਗੁਆਂਢੀ ਤੁਰੰਤ ਦੌੜ ਕੇ ਉਸ ਦੇ ਘਰ ਪਹੁੰਚੇ। ਇਸ ਤੋਂ ਬਾਅਦ ਉਸ ਨੂੰ ਸਤਨਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਜਬਲਪੁਰ ਰੈਫ਼ਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha