ਉਤਰਾਖੰਡ ''ਚ BJP ਵਿਧਾਇਕ ਨੇ ਸੜਕ ਵਿਚਕਾਰ ਦਲਿਤ ਔਰਤਾਂ ਨੂੰ ਡੰਡਿਆਂ ਨਾਲ ਕੁੱਟਿਆ

03/11/2018 12:37:26 PM

ਦੇਹਰਾਦੂਨ— ਦੋ ਪਰਿਵਾਰਾਂ ਵਿਚਕਾਰ ਮਾਮਲਾ ਸੁਲਝਾਉਂਦੇ-ਸੁਲਝਾਉਂਦੇ ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਖੁਦ ਹੀ ਔਰਤਾਂ ਨਾਲ ਉਲਝ ਗਏ। ਦੋਸ਼ ਹੈ ਕਿ ਉਨ੍ਹਾਂ ਨੇ ਦਲਿਤ ਔਰਤਾਂ ਅਤੇ ਲੜਕੀਆਂ ਨੂੰ ਕੁੱਟਿਆ। ਪੀੜਤ ਪਰਿਵਾਰ ਨੇ ਆਦਰਸ਼ ਕਾਲੋਨੀ ਚੌਕੀ ਅਤੇ ਕੋਤਵਾਲੀ 'ਚ ਸ਼ਿਕਾਇਤ ਦੇ ਕੇ ਵਿਧਾਇਕ ਸਮੇਤ ਤਿੰਨ ਨੇਤਾਵਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੀੜਤ ਪਰਿਵਾਰ ਮੁਤਾਬਕ ਪੁਲਸ ਨੇ ਜਾਂਚ ਦਾ ਹਵਾਲਾ ਦਿੰਦੇ ਹੋਏ ਸ਼ਿਕਾਇਤ ਦਰਜ ਨਹੀਂ ਕੀਤੀ। 


ਉਧਰ ਵਿਧਾਇਕ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ। ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਹਮਲਾਵਰ ਹੋ ਗਿਆ ਹੈ। ਸ਼ਨੀਵਾਰ ਨੂੰ ਇੰਦਰਾ ਕਾਲੋਨੀ ਗਲੀ ਨੰਬਰ 4 'ਚ ਰਹਿਣ ਵਾਲੇ ਰਾਮਕਿਸ਼ੋਰ ਉਰਫ ਸ਼ਾਮ ਨੇ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਉਹ ਆਪਣੀ ਪਤਨੀ ਮਾਲਾ ਦੇਵੀ, ਦੋ ਬੇਟੀਆਂ ਪੂਜਾ, ਸੋਨਮ ਅਤੇ ਬੇਟੇ ਅਮਿਤ ਨਾਲ ਬੀਤੀ 9 ਮਾਰਚ ਦੀ ਸ਼ਾਮ ਇਕ ਮਾਮਲੇ ਨੂੰ ਪੰਚਾਇਤ 'ਚ ਨਿਪਟਾਉਣ ਲਈ ਵਿਧਾਇਕ ਰਾਜਕੁਮਾਰ ਠੁਕਰਾਲ ਦੇ ਘਰ ਗਿਆ ਸੀ। ਉਥੇ ਦੋ ਭਾਜਪਾ ਨੇਤਾ ਪਹਿਲੇ ਤੋਂ ਮੌਜੂਦ ਸਨ। ਦੋਸ਼ ਹੈ ਕਿ ਪੰਚਾਇਤ 'ਚ ਕਿਸੇ ਗੱਲ ਨੂੰ ਲੈ ਕੇ ਵਿਧਾਇਕ ਅਤੇ ਦੋ ਹਰ ਨੇਤਾਵਾਂ ਨੇ ਮਾਲਾ, ਪੂਜਾ, ਸੋਨਮ ਅਤੇ ਅਮਿਤ ਨਾਲ ਗਾਲੀ ਗਲੌਚ ਕਰਕੇ ਗਲਤ ਸ਼ਬਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।

ਪਤਨੀ ਅਤੇ ਬੇਟੀਆਂ ਨੇ ਜਦੋਂ ਗਲਤ ਸ਼ਬਦਾਂ ਦਾ ਵਿਰੋਧ ਕੀਤਾ ਤਾਂ ਵਿਧਾਇਕ ਨੇ ਉਨ੍ਹਾਂ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੋ ਨੇਤਾਵਾਂ ਨੇ ਲੜਕੀਆਂ ਨੂੰ ਵੀ ਕੁੱਟਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਬੀਚ-ਬਚਾਅ ਕਰਕੇ ਮਾਮਲਾ ਸ਼ਾਂਤ ਕਰਵਾਇਆ। ਪੀੜਤ ਨੇ ਪੁਲਸ ਤੋਂ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਵਿਧਾਇਕ ਸਮੇਤ ਤਿੰਨ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।