ਐੱਮ.ਕੇ. ਸਟਾਲਿਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

05/07/2021 10:05:24 AM

ਚੇਨਈ- ਵਿਧਾਨ ਸਭਾ ਚੋਣਾਂ 'ਚ ਦਰਮੁਕ ਨੂੰ ਮਿਲੀ ਭਾਰੀ ਜਿੱਤ ਤੋਂ ਬਾਅਦ ਪਾਰਟੀ ਪ੍ਰਧਾਨ ਮੁਥੁਵੇਲ ਕਰੁਣਾਨਿਧੀ ਸਟਾਲਿਨ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 68 ਸਾਲਾ ਸਟਾਲਿਨ ਨੂੰ ਰਾਜ ਭਵਨ 'ਚ ਆਯੋਜਿਤ ਸਾਧਾਰਨ ਸਮਾਰੋਹ 'ਚ ਅਹੁਦੇ ਦੀ ਸਹੁੰ ਚੁਕਾਈ। 

ਇਹ ਵੀ ਪੜ੍ਹੋ : ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਮਮਤਾ ਬੈਨਰਜੀ ਨੂੰ ਦੱਸਿਆ ਤਾੜਕਾ

ਸਟਾਲਿਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਹਨ। ਵਿਰੋਧੀ ਧਿਰ ਅੰਨਾਦਰਮੁਕ ਦੇ ਸੀਨੀਅਰ ਨੇਤਾ ਓ.ਪਨੀਰਸੇਲਵਮ, ਕਾਂਗਰਸ ਦੇ ਪੀ. ਚਿਦਾਂਬਰਮ ਸਮੇਤ ਗਠਜੋੜ ਦੇ ਨੇਤਾ, ਐੱਮ.ਡੀ.ਐੱਮ.ਕੇ. ਪ੍ਰਧਾਨ  ਵਾਈਕੋ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਏ। ਸਹੁੰ ਚੁੱਕ ਸਮਾਰੋਹ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਆਯੋਜਿਤ ਕੀਤਾ ਗਿਆ ਸੀ ਅਤੇ ਸਾਰਿਆਂ ਨੇ ਮਾਸਕ ਲਗਾਇਆ ਹੋਇਆ ਸੀ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦਾ ਹਾਲ ਹੋਇਆ ਬੇਹਾਲ, ਦਰੱਖ਼ਤਾਂ ਹੇਠਾਂ ਝੋਲਾਛਾਪ ਡਾਕਟਰ ਕਰ ਰਹੇ ਕੋਰੋਨਾ ਮਰੀਜ਼ਾਂ ਦਾ ਇਲਾਜ

DIsha

This news is Content Editor DIsha