ਜੰਮੂ ਕਸ਼ਮੀਰ ''ਚ ਗੁਨਾਹ BJP ਨੇ ਕੀਤੇ, ਇਲਜ਼ਾਮ PDP ''ਤੇ ਲੱਗੇ: ਗੁਲਾਬ ਨਬੀ

06/19/2018 4:00:13 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਬੀ.ਜੇ.ਪੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਹੀ ਦਿੱਲੀ 'ਚ ਰਾਜ ਦੇ ਸਾਰੇ ਵੱਡੇ ਨੇਤਾਵਾਂ ਨਾਲ ਬੈਠਕ ਕੀਤੀ, ਜਿਸ ਦੇ ਬਾਅਦ ਬੀ.ਜੇ.ਪੀ ਨੇ ਸਮਰਥਨ ਵਾਪਸ ਲੈਣ ਦਾ ਫੈਸਲਾ ਲਿਆ। ਅੱਜ ਸ਼ਾਮ ਹੀ ਜੰਮੂ ਕਸ਼ਮੀਰ ਦੀ ਮੁੱਖਮੰਤਰੀ ਮਹਿਬੂਬਾ ਮੁਫਤੀ ਆਪਣੇ ਅਹੁਦੇ ਤੋਂ ਅਸਤੀਫਾ ਦਵੇਗੀ। ਜੰਮੂ ਕਸ਼ਮੀਰ 'ਚ ਬੀ.ਜੇ.ਪੀ-ਪੀ.ਡੀ.ਪੀ ਦਾ ਗਠਜੋੜ ਟੁੱਟਣ 'ਤੇ ਰਾਜਨੀਤਿਕ ਪਾਰਟੀਆਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਹਨ। ਜੰਮੂ ਕਸ਼ਮੀਰ 'ਚ ਬੀ.ਜੇ.ਪੀ-ਪੀ.ਡੀ.ਪੀ ਗਠਜੋੜ ਟੁੱਟਣ ਦੇ ਬਾਅਦ ਕਾਂਗਰਸ ਨੇ ਬੀਜੇ.ਪੀ ਅਤੇ ਪੀ.ਡੀ.ਪੀ ਦੋਵਾਂ 'ਤੇ ਹਮਲਾ ਬੋਲਿਆ ਹੈ। ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਨੇ ਕਿਹਾ ਕਿ ਪੀ.ਡੀ.ਪੀ-ਬੀ.ਜੇ.ਪੀ ਸਰਕਾਰ 'ਚ ਸਭ ਤੋਂ ਜ਼ਿਆਦਾ ਜੰਗਬੰਦੀ ਹੋਈ ਅਤੇ ਸਭ ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ। ਕਾਂਗਰਸ ਨੇਤਾ ਨੇ ਕਿਹਾ ਕਿ ਬੀ.ਜੇ.ਪੀ ਆਪਣੀ ਜ਼ਿੰਮੇਦਾਰੀ ਤੋਂ ਨਹੀਂ ਭੱਜ ਸਕਦੀ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ ਨੇ ਆਪਣੀ ਗਲਤੀ ਮੰਨ ਲਈ ਹੈ। ਪੀ.ਡੀ.ਪੀ ਨਾਲ ਸਰਕਾਰ ਬਣਾਉਣ ਨੂੰ ਲੈ ਕੇ ਗੁਲਾਬ ਨਬੀ ਆਜਾਦ ਨੇ ਕਿਹਾ ਪੀ.ਡੀ.ਪੀ ਨਾਲ ਸਰਕਾਰ ਬਣਾਉਣ ਦਾ ਸਵਾਲ ਪੈਦਾ ਨਹੀਂ ਹੁੰਦਾ। ਗੁਲਾਮ ਨਬੀ ਆਜਾਦ ਨੇ ਕਿਹਾ ਕਿ ਕਸ਼ਮੀਰ ਨੂੰ ਬੰਧਕ ਬਣਾ ਦਿੱਤਾ ਹੈ। ਹੁਣ ਕੌਣ ਸਰਕਾਰ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਹਿਲ ਨਹੀਂ ਕਰੇਗੀ। ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਗੁਨਾਹ ਬੀ.ਜੇ.ਪੀ ਨੇ ਕੀਤੇ ਅਤੇ ਇਲਜ਼ਾਮ ਪੀ.ਡੀ.ਪੀ 'ਤੇ ਲਗਾਏ।