ਕੋਰੋਨਾ ਦਾ ਖ਼ੌਫ : ਕਿਰਤ ਮੰਤਰਾਲਾ ''ਚ 11 ਅਧਿਕਾਰੀ ਨਿਕਲੇ ਕੋਰੋਨਾ ਪਾਜ਼ੀਟਿਵ

06/08/2020 12:09:22 PM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਰੋਜ਼ ਕਰੀਬ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕਿਰਤ ਸ਼ਕਤੀ ਭਵਨ 'ਚ ਸਥਿਤ ਮੰਤਰਾਲੇ 'ਚ 11 ਅਧਿਕਾਰੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਦੱਸਣਯੋਗ ਹੈ ਕਿ ਦਿੱਲੀ 'ਚ ਹੁਣ ਤੱਕ ਕਈ ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆ ਗਏ ਹਨ। ਫਿਰ ਭਾਵੇਂ ਉਹ ਸਿਹਤ ਮੰਤਰਾਲਾ ਹੋਵੇ, ਰੱਖਿਆ ਮੰਤਰਾਲਾ ਜਾਂ ਕਿਰਤ ਮੰਤਰਾਲਾ ਹੀ ਕਿਉਂ ਨਾ ਹੋਵੇ। ਹਾਲ ਹੀ 'ਚ ਦਿੱਲੀ ਮੈਟਰੋ, ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ਦੇ ਕੁਝ ਅਫ਼ਸਰ ਵੀ ਵਾਇਰਸ ਦੀ ਲਪੇਟ 'ਚ ਆਏ ਸਨ। ਕਿਰਤ ਮੰਤਰਾਲਾ ਤੋਂ ਇਲਾਵਾ ਚੋਣ ਕਮਿਸ਼ਨ 'ਚ ਵੀ ਕੋਰੋਨਾ ਵਾਇਰਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਈ.ਵੀ.ਐੱਮ. ਡਿਵੀਜ਼ਨ 'ਚ ਕੰਮ ਕਰਨ ਵਾਲਾ ਇਕ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

ਕੇਂਦਰੀ ਸਿਹਤ ਮੰਤਰਾਲਾ ਵਲੋਂ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਦੇ ਆਉਣ-ਜਾਣ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ 'ਚ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸਿੰਗ ਰੱਖਣਾ, ਇਕ ਜਗ੍ਹਾ ਘੱਟ ਇੱਕਠੇ ਹੋਣਾ, ਮੀਟਿੰਗ 'ਚ ਦੂਰੀ ਬਣਾਏ ਰੱਖਣਾ ਵਰਗੇ ਨਿਯਮ ਸ਼ਾਮਲ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਬੀਤੇ 24 ਘੰਟਿਆਂ 'ਚ ਕਰੀਬ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ ਢਾਈ ਲੱਖ ਦੇ ਪਾਰ ਚੱਲੀ ਗਈ ਹੈ।

DIsha

This news is Content Editor DIsha