ਸਿਹਤ ਮੰਤਰਾਲੇ ਨੇ ਜਾਰੀ ਕੀਤੀ ਰੈੱਡ, ਗਰੀਨ, ਓਰੈਂਜ ਜ਼ੋਨ ਦੀ ਸੂਚੀ, ਜਾਣੋ ਕਿਹੜੇ ਜ਼ੋਨ ''ਚ ਹੈ ਤੁਹਾਡਾ ਜ਼ਿਲਾ

05/01/2020 1:45:21 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਲਪੇਟ 'ਚ ਦੇਸ਼ ਦਾ ਲਗਭਗ ਹਰ ਹਿੱਸਾ ਆ ਚੁਕਿਆ ਹੈ। ਦੇਸ਼ ਦੇ ਵੱਖ-ਵੱਖ ਜ਼ਿਲਿਆਂ ਦੀ ਸਥਿਤੀ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਨੇ ਇਨਾਂ ਨੂੰ ਤਿੰਨ ਜ਼ੋਨ 'ਚ ਵੰਡਣ ਦਾ ਕੰਮ ਕੀਤਾ ਹੈ। 3 ਮਈ ਨੂੰ ਜਦੋਂ ਲਾਕਡਾਊਨ ਖਤਮ ਹੋਵੇਗਾ, ਉਦੋਂ ਵੀ ਇਹ ਸਾਰੇ ਜ਼ਿਲੇ ਰੈੱਡ, ਓਰੇਂਜ ਅਤੇ ਗਰੀਨ ਜ਼ੋਨ ਦੇ ਹਿਸਾਬ ਨਾਲ ਪਰਖੇ ਜਾਣਗੇ।

ਸਿਹਤ ਮੰਤਰਾਲੇ ਵਲੋਂ ਜਾਰੀ ਨਿਯਮਾਂ ਅਨੁਸਾਰ, ਹੁਣ ਜੇਕਰ ਜ਼ਿਲੇ 'ਚ 21 ਦਿਨਾਂ ਤੋਂ ਕੋਈ ਕੋਰੋਨਾ ਵਾਇਰਸ ਦਾ ਨਵਾਂ ਕੇਸ ਨਹੀਂ ਆਉਂਦਾ ਹੈ ਤਾਂ ਉਹ ਗਰੀਨ ਜ਼ੋਨ 'ਚ ਆਏਗਾ। ਪਹਿਲੇ ਇਹ ਸਮਾਂ 28 ਦਿਨਾਂ ਦਾ ਸੀ। ਲਾਕਡਾਊਨ ਖਤਮ ਹੋਣ ਦੀ ਤਾਰੀਕ ਯਾਨੀ 3 ਮਈ ਤੋਂ ਬਾਅਦ ਵੀ ਲਿਸਟ ਲਈ 130 ਜ਼ਿਲੇ ਰੈੱਡ ਜ਼ੋਨ, 284 ਓਰੇਂਜ ਜ਼ੋਨ ਅਤੇ 319 ਜ਼ਿਲੇ ਗਰੀਨ ਜ਼ੋਨ 'ਚ ਸ਼ਾਮਲ ਕੀਤੇ ਗਏ ਹਨ।

ਹੇਠਾਂ ਦਿੱਤੀਆਂ ਲਿਸਟਾਂ ਨਾਲ ਜਾਣੋ ਕਿਹੜਾ ਜ਼ਿਲਾ ਕਿਹੜੇ ਜ਼ੋਨ 'ਚ ਹੈ:-

ਸਿਹਤ ਮੰਤਰਾਲੇ ਅਨੁਸਾਰ, ਹਾਲੇ ਦੇਸ਼ ਦੇ ਮੈਟਰੋ ਸ਼ਹਿਰ ਰੈੱਡ ਜ਼ੋਨ 'ਚ ਹੀ ਰਹਿਣਗੇ, ਜਿੱਥੇ ਕੋਰੋਨਾ ਵਾਇਰਸ ਫੈਲਣ ਦਾ ਵਧ ਖਤਰਾ ਹੈ। ਯਾਨੀ ਹਾਲੇ ਵੀ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ ਅਤੇ ਅਹਿਮਦਾਬਾਦ ਨੂੰ ਰੈੱਡ ਜ਼ੋਨ 'ਚ ਹੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 14, ਦਿਆਲੀ ਦੇ 11, ਤਾਮਿਲਨਾਡੂ ਦੇ 12, ਉੱਤਰ ਪ੍ਰਦੇਸ਼ ਦੇ 19, ਬੰਗਾਲ ਦੇ 10, ਗੁਜਰਾਤ ਦੇ 9, ਮੱਧ ਪ੍ਰਦੇਸ਼ ਦੇ 9, ਰਾਜਸਥਾਨ ਦੇ 8 ਜ਼ਿਲੇ ਰੈੱਡ ਜ਼ੋਨ 'ਚ ਸ਼ਾਮਲ ਹਨ।

DIsha

This news is Content Editor DIsha