ਮਿੰਨੀ ਸਰਕਟ ''ਚ ਵਾਇਰਲ ਹੋਈਆਂ ਤਸਵੀਰਾਂ ਬਾਰੇ ਰਾਧੇ ਮਾਂ ਨੇ ਦਿੱਤਾ ਜਵਾਬ

08/12/2015 5:09:34 PM


ਨਵੀਂ ਦਿੱਲੀ- ਵਿਵਾਦਾਂ ''ਚ ਘਿਰੀ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਲੈ ਕੇ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਹੋ ਰਹੇ ਹਨ। ਖੁਦ ਨੂੰ ਦੇਵੀ ਦਾ ਰੂਪ ਦੱਸਣ ਵਾਲੀ ਰਾਧੇ ਮਾਂ ''ਤੇ ਦਾਜ ਉਤਪੀੜਨ ਨੂੰ ਲੈ ਕੇ ਇਕ ਔਰਤ ਨੇ ਕੇਸ ਦਰਜ ਕਰਵਾਇਆ ਸੀ। ਔਰਤ ਨੇ ਦੋਸ਼ ਲਾਇਆ ਕਿ ਰਾਧੇ ਮਾਂ ਕਾਰਨ ਉਸ ਦੀ ਜ਼ਿੰਦਗੀ ਤਬਾਹ ਹੋ ਗਈ। ਔਰਤ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਰਾਧੇ ਮਾਂ ਦੇ ਭਗਤ ਹਨ। ਰਾਧੇ ਮਾਂ ਦੇ ਕਹਿਣ ''ਤੇ ਹੀ ਉਹ ਉਸ ਨਾਲ ਅਣਮਨੁੱਖੀ ਵਰਤਾਅ ਕਰਦੇ ਹਨ। ਇਸ ਤੋਂ ਬਾਅਦ ਰਾਧੇ ਮਾਂ ਦੀਆਂ ਛੋਟੇ ਕੱਪੜਿਆਂ ਯਾਨੀ ਕਿ ਲਾਲ ਰੰਗ ਦੀ ਮਿੰਨੀ ਸਰਕਟ ''ਚ ਕੁਝ ਤਸਵੀਰਾਂ ਵਾਇਰਲ ਹੋਈਆਂ। ਜਿਸ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਦਿੱਤੀ ਅਤੇ ਸੋਸ਼ਲ ਮੀਡੀਆ ''ਤੇ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ।
ਰਾਧੇ ਮਾਂ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ''ਤੇ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੇ ਭਗਤ ਮੇਰਾ ਮੇਕਅਪ ਕਰਦੇ ਹਨ। ਉਨ੍ਹਾਂ ਦੀ ਖੁਸ਼ੀ ਲਈ ਹੀ ਮੈਂ ਅਜਿਹਾ ਕਰਦੀ ਹਾਂ। ਜੇਕਰ ਉਹ ਖੁਸ਼ ਹਨ ਤਾਂ ਮੈਂ ਖੁਸ਼ ਹਾਂ। ਮਿੰਨੀ ਸਰਕਟ ''ਚ ਸਾਹਮਣੇ ਆਈਆਂ ਤਸਵੀਰਾਂ ਨੂੰ ਲੈ ਕੇ ਰਾਧੇ ਮਾਂ ਨੇ ਕਿਹਾ ਕਿ ਉਨ੍ਹਾਂ ਕੱਪੜਿਆਂ ਨੂੰ ਪਹਿਨਣ ਵਿਚ ਕੁਝ ਵੀ ਗਲਤ ਨਹੀਂ ਹੈ। ਇਸ ਦੇ ਨਾਲ ਹੀ ਰਾਧੇ ਮਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੀਡੀਆ ''ਚ ਆ ਰਹੀਆਂ ਮੇਰੀਆਂ ਤਸਵੀਰਾਂ ਪਰਸਨਲ ਹਨ। ਮੀਡੀਆ ਨੂੰ ਕੋਈ ਹੱਕ ਨਹੀਂ ਕਿ ਉਹ ਮੇਰੀਆਂ ਤਸਵੀਰਾਂ ਨੂੰ ਪਬਲਿਸ਼ ਕਰੇ।

Tanu

This news is News Editor Tanu