ਦੁੱਧ ਪੀਣ ਤੋਂ ਬਾਅਦ ਕਟਹਲ ਖਾਣ ਨਾਲ ਚਮੜੀ ਰੋਗ ਦਾ ਖਤਰਾ

07/11/2018 3:08:51 AM

ਨਵੀਂ ਦਿੱਲੀ— ਉਂਝ ਤਾਂ ਕਟਹਲ ਸਿਹਤ ਲਈ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਢੇਰ ਸਾਰੇ ਵਿਟਾਮਿਨਸ, ਐਂਟੀਆਕਸੀਡੈਂਟਸ ਅਤੇ ਮਿਨਰਲਸ ਹੁੰਦੇ ਹਨ ਪਰ ਕਟਹਲ ਦਾ ਵੱਧ ਸੇਵਨ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।  ਕਟਹਲ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਫਾਈਬਰ ਹੁੰਦਾ ਹੈ। ਆਮ ਤੌਰ 'ਤੇ ਫਾਈਬਰ ਮਤਲਬ ਰੇਸ਼ੇ ਸਿਹਤ ਲਈ ਚੰਗੇ ਹੁੰਦੇ ਹਨ ਅਤੇ ਇਨ੍ਹਾਂ ਦੇ ਸੇਵਨ ਨਾਲ ਪਾਚਨ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਫਾਈਬਰ ਦੇ ਸੇਵਨ ਨਾਲ ਅੰਤੜੀਆਂ ਦੀ ਗੰਦਗੀ ਸਾਫ ਹੁੰਦੀ ਹੈ। ਹਾਲਾਂਕਿ ਫਾਈਬਰ ਦਾ ਬਹੁਤ ਜ਼ਿਆਦਾ ਸੇਵਨ ਵੀ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਪਾਚਨ 'ਤੇ ਉਲਟਾ ਅਸਰ ਪੈਂਦਾ ਹੈ ਅਤੇ ਪੇਟ ਖਰਾਬ ਹੋ ਸਕਦਾ ਹੈ।
ਜੇ ਖਾਣੇ ਤੋਂ ਇਕ ਘੰਟਾ ਪਹਿਲਾਂ ਦੁੱਧ ਪੀਤਾ ਹੈ ਤਾਂ ਕਟਹਲ ਦਾ ਸੇਵਨ ਨਾ ਕਰੋ। ਦੁੱਧ ਅਤੇ ਕਟਹਲ ਮਿਲ ਕੇ ਰਿਐਕਸ਼ਨ ਕਰ ਸਕਦੇ ਹਨ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਕਟਹਲ ਦੇ ਜ਼ਿਆਦਾ ਸੇਵਨ ਨਾਲ ਚਮੜੀ ਰੋਗ ਜਿਵੇਂ ਦਾਦ, ਖਾਰਸ਼, ਐਗਜੀਮਾ ਅਤੇ ਸੋਰਾਈਸਿਸ ਆਦਿ ਹੋਣ ਦਾ ਖਤਰਾ ਰਹਿੰਦਾ ਹੈ।