ਬਡਗਾਮ ''ਚ ਅੱਤਵਾਦੀਆਂ ਨੇ ਖੋਹੀਆਂ ਪੁਲਸ ਕਰਮਚਾਰੀਆਂ ਤੋਂ 2 ਰਾਈਫਲਾਂ

10/15/2018 7:49:58 PM

ਸ਼੍ਰੀਨਗਰ (ਮਜੀਦ)— ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਸੋਮਵਾਰ ਨੂੰ ਅੱਤਵਾਦੀਆਂ ਨੇ ਇਕ ਸਾਬਕਾ ਪੁਲਸ ਅਧਿਕਾਰੀ ਦੇ ਨਿਵਾਸ ਦੀ ਸੁਰੱਖਿਆ ਵਿਚ ਤਾਇਨਾਤ 2 ਪੁਲਸ ਕਰਮਚਾਰੀਆਂ ਦੀਆਂ ਰਾਈਫਲਾਂ ਖੋਹ ਲਈਆਂ ਅਤੇ ਫਰਾਰ ਹੋ ਗਏ।

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਾਬਕਾ ਪੁਲਸ ਅਧਿਕਾਰੀ ਸ਼ੇਖ ਗੁਲਾਮ ਮੁਹੰਮਦ ਦੇ ਬਡਗਾਮ ਜ਼ਿਲੇ ਦੇ ਚਾਡੁਰਾ ਸਥਿਤ ਨਿਵਾਸ ਵਿਚ ਬੜੀ ਸੁਰੱਖਿਆ ਚੌਕੀ ਵਿਚ ਅੱਤਵਾਦੀ ਦਾਖਲ ਹੋ ਕੇ ਪੁਲਸ ਕਰਮਚਾਰੀਆਂ ਦੀਆਂ ਕਾਰਬਾਈਨ ਰਾਈਫਲਾਂ ਖੋਹ ਕੇ ਭੱਜ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਖੇਤਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਕੇ ਜ਼ਿਲੇ ਤੋਂ ਬਾਹਰ ਨਿਕਲਣ ਵਾਲੇ ਰਸਤਿਆਂ ਸਮੇਤ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਦਿੱਤੀ ਹੈ।