J&K:ਪੁਲਵਾਮਾ ਐਨਕਾਊਂਟਰ ''ਚ 1 ਅੱਤਵਾਦੀ ਮਾਰਿਆ, ਫੌਜ ਦਾ ਸਰਚ ਆਪਰੇਸ਼ਨ ਜਾਰੀ

10/18/2018 11:26:32 AM

ਸ਼੍ਰੀਨਗਰ-ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਅੱਜ ਤੜਕਸਾਰ ਹੋਈ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਖਬਰ ਮੁਤਾਬਕ ਪੁਲਵਾਮਾ 'ਚ ਫੌਜ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ 50 ਰਾਸ਼ਟਰੀ ਰਾਇਫਲ, ਸੂਬਾ ਪੁਲਸ ਦੀ ਵਿਸ਼ੇਸ਼ ਮੁਹਿੰਮ ਟੀਮ ਨੇ ਬੁੱਧਵਾਰ ਨੂੰ ਦੇਰ ਰਾਤ ਅਵੰਤੀਪੋਰਾ ਦੇ ਬੋਗਾਂਮ ਕਾਕਪੋਰਾ 'ਚ ਇਕ ਸੁਰੱਖਿਆ ਨਾਕਾ ਲਗਾਇਆ।

ਇਸ ਦੌਰਾਨ ਦੂਜੇ ਪਾਸੇ ਤੋਂ ਕੁਝ ਅੱਤਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਅਤੇ ਸੁਰੱਖਿਆ ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ।ਇਸ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਪਰ ਕੁਝ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ। ਸੁਰੱਖਿਆ ਬਲਾਂ ਦਾ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੌਕਤ ਅਹਿਮਦ ਭੱਟ ਦੇ ਤੌਰ 'ਤੇ ਕੀਤੀ ਗਈ ਹੈ, ਜੋ ਪਦਗਾਮਪੋਰਾ ਦਾ ਰਹਿਣ ਵਾਲਾ ਸੀ ਅਤੇ 2 ਅਕਤੂਬਰ ਨੂੰ ਅੱਤਵਾਦੀ ਗੁੱਟ 'ਚ ਸ਼ਾਮਿਲ ਹੋਇਆ ਸੀ।

ਘਾਟੀ 'ਚ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਦੇ ਲਈ ਪ੍ਰਸ਼ਾਸ਼ਨ ਨੇ ਆਵੰਤੀਪੋਰਾ ਅਤੇ ਨੇੜੇ ਦੇ ਖੇਤਰਾਂ 'ਚ ਮੋਬਾਇਲ ਇੰਟਰਨੈੱਟ ਸਰਵਿਸ ਸਥਾਪਿਤ ਕਰ ਦਿੱਤੀ ਹੈ। ਪੁਲਮਵਾਮਾ 'ਚ ਸਥਾਨਿਕ ਲੋਕਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।