ਰਾਜੋਰੀ ''ਚ ਵਿਦਿਆਰਥੀਆਂ ਨੇ ਮਨਾਇਆ ਅੱਤਵਾਦੀ ਦੀ ਮੌਤ ਦਾ ਮਾਤਮ

03/14/2018 10:30:08 AM

ਜੰਮੂ— ਰਾਜੋਰੀ ਦੇ ਪ੍ਰਸਿੱਧ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਯੂਨੀਵਰਸਿਟੀ 'ਚ ਅੱਤਵਾਦੀ ਈਸਾ ਫਾਜਲੀ ਦੀ ਮੌਤ ਦਾ ਮਾਤਮ ਮਨਾਇਆ ਗਿਆ। ਵਿਦਿਆਰਥੀਆਂ ਨੇ ਕਲਾਸ ਨੂੰ ਛੱਡ ਕੇ ਅੱਤਵਾਦੀ ਦੇ ਹੱਕ 'ਚ ਨਾਅਰੇ ਲਗਾਏ। ਇਸ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਫਾਜਲੀ ਨੂੰ ਸੁਰੱਖਿਆ ਫੋਰਸ ਨੇ ਇਕ ਮੁੱਠਭੇੜ ਦੌਰਾਨ ਮਾਰ ਕੇ ਢੇਰ ਕੀਤਾ ਸੀ ਫਾਜਲੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਉਹ ਪੜ੍ਹਾਈ ਛੱਡ ਕੇ ਅੱਤਵਾਦੀ ਬਣ ਗਿਆ ਸੀ।
ਸੂਤਰਾਂ ਅਨੁਸਾਰ, ਵਿਦਿਆਰਥੀਆਂ ਨੇ ਆਪਣੇ ਕਮਰੇ 'ਚ ਈਸਾ ਫਾਜਲੀ ਦਾ ਜਨਾਜਾ ਵੀ ਪੜਿਆ। ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਵੀ ਆਪਣੇ ਹੋਸਟਲ ਦੇ ਕਮਰਿਆਂ 'ਚ ਫਾਜਲੀ ਦੀਆਂ ਜਨਾਜਾ ਨਮਾਜਾਂ ਪੜੀਆਂ। ਰਾਜੌਰੀ ਦੇ ਐੈੱਸ.ਐੈੱਸ.ਪੀ. ਜੁਗਲ ਮਨਿਹਾਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਸ ਪਤਾ ਲਗਾ ਰਹੀ ਹੈ ਕਿ ਕਿਹੜੇ ਵਿਦਿਆਰਥੀ ਮਾਹੌਲ ਖਰਾਬ ਕਰ ਰਹੇ ਹਨ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।