ਰਿਟਾਇਰ ਹੋਇਆ ''ਕਾਰਗਿਲ ਦਾ ਹੀਰੋ'' ਮਿਗ-27, ਭਰੀ ਆਪਣੀ ਆਖਰੀ ਉਡਾਣ

12/27/2019 10:47:52 AM

ਨਵੀਂ ਦਿੱਲੀ/ਜੋਧਪੁਰ— ਪਾਕਿਸਤਾਨ ਨਾਲ ਹੋਏ ਕਾਰਗਿਲ ਯੁੱਧ ਦਾ ਹੀਰੋ ਲੜਾਕੂ ਜਹਾਜ਼ ਮਿਗ-227 ਅੱਜ ਯਾਨੀ ਸ਼ੁੱਕਰਵਾਰ ਨੂੰ ਹਵਾਈ ਫੌਜ ਤੋਂ ਰਿਟਾਇਰ ਹੋ ਗਿਆ ਹੈ। ਰਾਜਸਥਾਨ ਦੇ ਜੋਧਪੁਰ ਏਅਰਬੇਸ 'ਚ 7 ਲੜਾਕੂ ਜਹਾਜ਼ਾਂ ਨੇ ਆਪਣੀ ਆਖਰੀ ਉਡਾਣ ਭਰੀ। ਇਸ ਦੌਰਾਨ ਹਵਾਈ ਫੌਜ ਦੇ ਕਈ ਵੱਡੇ ਅਧਿਕਾਰੀ ਮੌਜੂਦ ਰਹੇ। ਵਿਦਾਈ ਦੌਰਾਨ ਮਿਗ-27 ਨੂੰ ਸਲਾਮੀ ਵੀ ਦਿੱਤੀ ਗਈ। ਮਿਗ-27 ਨੇ ਤਿੰਨ ਦਹਾਕਿਆਂ ਤੱਕ ਭਾਰਤ ਦੀ ਹਵਾਈ ਫੌਜ ਦੀ ਸੇਵਾ ਕੀਤੀ।

ਮਿਗ-27 ਦੀ ਜਗ੍ਹਾ ਮਿਗ-21 ਲੜਾਕੂ ਜਹਾਜ਼ ਨੇ ਲੈ ਲਈ ਹੈ
ਦੱਸਣਯੋਗ ਹੈ ਕਿ 7 ਲੜਾਕੂ ਜਹਾਜ਼ਾਂ ਵਾਲੇ ਸਕੁਐਡਰਨ ਨੂੰ 31 ਮਾਰਚ 2020 ਨੂੰ ਨੰਬਰ ਪਲੇਟੇਡ ਕੀਤਾ ਜਾਵੇਗਾ। ਜੋਧਪੁਰ ਏਅਰਬੇਸ 'ਤੇ ਹੋਈ ਇਸ ਡੀ-ਇੰਡਕਸ਼ਨ ਸੈਰੇਮਨੀ 'ਚ ਹਵਾਈ ਫੌਜ ਦੇ ਕਈ ਅਧਿਕਾਰੀ ਮੌਜੂਦ ਰਹੇ। ਹਵਾਈ ਫੌਜ 'ਚ ਹੁਣ ਮਿਗ-27 ਦੀ ਜਗ੍ਹਾ ਮਿਗ-21 ਲੜਾਕੂ ਜਹਾਜ਼ ਨੇ ਲੈ ਲਈ ਹੈ।

ਇਸ ਲਈ ਖਾਸ ਹੈ ਮਿਗ-27
ਤਿੰਨ ਦਹਾਕਿਆਂ ਤੋਂ ਵਧ ਦੀ ਸੇਵਾ ਤੋਂ ਬਾਅਦ, ਭਾਰਤੀ ਫੌਜ ਦਾ ਮਿਗ-27 ਲੜਾਕੂ ਜਹਾਜ਼ ਹਵਾਈ ਫੌਜ ਸਟੇਸ਼ਨ, ਜੋਧਪੁਰ ਤੋਂ ਇਕ ਸ਼ਾਨਦਾਰ ਸਮਾਰੋਹ 'ਚ ਡੀਕਮੀਸ਼ਨ ਕੀਤਾ ਗਿਆ। ਭਾਰਤੀ ਹਵਾਈ ਫੌਜ ਦੇ ਬੇੜੇ 'ਚ 1985 'ਚ ਸ਼ਾਮਲ ਕੀਤਾ ਗਿਆ ਇਹ ਬੇਹੱਦ ਸਮਰੱਥ ਲੜਾਕੂ ਜਹਾਜ਼ ਜ਼ਮੀਨੀ ਹਮਲੇ ਦੀ ਸਮਰੱਥਾ ਦਾ ਆਧਾਰ ਰਿਹਾ ਹੈ। ਹਵਾਈ ਫੌਜ ਦੇ ਸਾਰੇ ਪ੍ਰਮੁੱਖ ਆਪਰੇਸ਼ਨਜ਼ 'ਚ ਹਿੱਸਾ ਲੈਣ ਨਾਲ ਮਿਗ-27 ਨੇ 1999 ਦੇ ਕਾਰਗਿਲ ਯੁੱਧ 'ਚ ਵੀ ਇਕ ਬੇਮਿਸਾਲ ਭੂਮਿਕਾ ਨਿਭਾਈ ਸੀ।

ਇਸ ਦਿਨ ਹੋਈ ਸੀ ਸਕੁਐਡਰਨ ਦੀ ਸਥਾਪਨਾ
ਸਕੁਐਡਰਨ ਦੀ ਸਥਾਪਨਾ 10 ਮਾਰਚ 1958 ਨੂੰ ਹਲਵਾਰਾ 'ਚ ਔਰਾਗਨ (ਤੂਫਾਨੀ) ਏਅਰਕ੍ਰਾਫਟ ਨਾਲ ਹੋਈ। ਦਹਾਕਿਆਂ ਤੱਕ ਸਕੁਐਡਰਨ 'ਚ ਵੱਖ-ਵੱਖ ਤਰ੍ਹਾਂ ਦੇ ਲੜਾਕੂ ਜਹਾਜ਼ਾਂ ਜਿਵੇਂ ਕਿ ਮਿਗ-21 77, ਮਿਗ 21 ਟਾਈਪ 96, ਮਿਗ-27 ਐੱਮ.ਐੱਲ. ਅਤੇ ਮਿਗ-27 ਅਪਗ੍ਰੇਡ ਦੀ ਵਰਤੋਂ ਕੀਤੀ ਗਈ।

ਇਹ ਅਧਿਕਾਰੀ ਰਹੇ ਮੌਜੂਦ
ਜੋਧਪੁਰ 'ਚ ਭਾਰਤੀ ਹਵਾਈ ਫੌਜ ਦੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਹੋਈ ਇਸ ਡੀ-ਇੰਡਕਸ਼ਨ ਸੈਰੇਮਨੀ 'ਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਹੋਇਆ। ਇਸ ਸਮਾਰੋਹ ਦੀ ਪ੍ਰਧਾਨਗੀ ਦੱਖਣ ਪੱਛਮੀ ਏਅਰ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ ਏਅਰ ਮਾਰਸ਼ਲ ਐੱਸ.ਕੇ. ਘੋਟੀਆ ਨੇ ਕੀਤੀ।

DIsha

This news is Content Editor DIsha