ਭਾਰਤ-ਨਿਊਜ਼ੀਲੈਂਡ ਦੇ ਟੀ-20 ਮੈਚ ਦੌਰਾਨ ਦੇਰ ਤੱਕ ਚੱਲੇਗੀ ਮੈਟਰੋ

11/01/2017 3:53:19 AM

ਨਵੀਂ ਦਿੱਲੀ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਹੋਣ ਵਾਲੇ ਪਹਿਲੇ ਟੀ-20 ਮੈਚ ਦੇ ਮੱਦੇਨਜ਼ਰ ਦਿੱਲੀ ਮੈਟਰੋ ਆਪਣੇ ਤੈਅ ਸਮੇਂ ਤੋਂ ਜ਼ਿਆਦਾ ਦੇਰ ਤੱਕ ਚੱਲੇਗੀ। ਇਸ ਗੱਲ ਦੀ ਜਾਣਕਾਰੀ ਦਿੱਲੀ ਮੈਟਰੋ ਵਲੋਂ ਮੰਗਲਵਾਰ ਨੂੰ ਦਿੱਤੀ ਗਈ। ਇਹ ਮੈਚ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਖੇਡਿਆ ਜਾਣਾ ਹੈ। ਜਿਸ ਦੇ ਕੋਲ ਆਈ.ਟੀ.ਓ, ਦਿੱਲੀ ਗੇਟ, ਪ੍ਰਗਤੀ ਮੈਦਾਨ, ਮੰਡੀ ਹਾਊਸ ਤੇ ਚਾਂਦਨੀ ਚੌਕ ਮੈਟਰੋ ਸਟੇਸ਼ਨ ਹਨ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਮੀਦ ਹੈ ਕਿ ਦਰਸ਼ਕ ਰਾਤ 11 ਵਜੇ ਮੈਚ ਖਤਮ ਹੋਣ ਤੋਂ ਬਾਅਦ ਆਪਣੇ ਘਰਾਂ ਤਕ ਪਹੁੰਚਣ ਲਈ ਮੈਟਰੋ ਦਾ ਇਸਤੇਮਾਲ ਕਰ ਸਕਣਗੇ। ਮੈਟਰੋ ਆਪਣੇ ਸਮੇਂ ਤੋਂ 30-45 ਮਿੰਟ ਦੇਰ ਤੱਕ ਚੱਲੇਗੀ। ਇਸ ਤੋਂ ਪਹਿਲੇ ਭਾਰਤ ਨੇ ਵਨਡੇ ਸੀਰੀਜ਼ 'ਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾਇਆ ਸੀ। ਪਹਿਲਾ ਟੀ-20 ਮੈਚ 1 ਨਵੰਬਰ ਨੂੰ ਦੂਜਾ 4 ਨਵੰਬਰ ਨੂੰ ਤੇ ਤੀਜਾ ਮੈਚ 7 ਨਵੰਬਰ ਨੂੰ ਖੇਡਿਆ ਜਾਵੇਗਾ।