ਸਿੱਖਿਆ ਦੇ ਤਰੀਕੇ ਨੂੰ ਬਿਹਤਰ ਕਰਨਗੇ ਮੇਂਟਰ ਅਧਿਆਪਕ- ਸਿਸੌਦੀਆ

02/28/2017 11:51:40 AM

ਨਵੀਂ ਦਿੱਲੀ— ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰੀ ਸਕੂਲਾਂ ''ਚ ਗੁਣਾਤਮਕ ਸਿੱਖਿਆ ਵਿਕਸਿਤ ਕਰਨ ਲਈ ਜਮਾਤ ''ਚ ਸਿੱਖਣ ਦੀ ਸਮਰੱਥਾ ਦੇ ਬਿਹਤਰ ਵਿਕਾਸ ਹੇਤੂ ਇਕ ਅਨੋਖਾ ''ਮੇਂਟਰ ਅਧਿਆਪਕ'' ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਸ਼੍ਰੀ ਸਿਸੌਦੀਆ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ''ਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ ਪਰ 200 ਮੇਂਟਰ (ਸਲਾਹਕਾਰ) ਅਧਿਆਪਕ ਇਸ ਲਈ ਕਾਫੀ ਨਹੀਂ ਹਨ।
ਇਸ ਪ੍ਰੋਗਰਾਮ ਦੇ ਅਧੀਨ ਵਿਦਿਆਰਥੀਆਂ ''ਚ ਕੌਮਾਂਤਰੀ ਮਾਨਕ ਅਨੁਸਾਰ ਸਮਰੱਥਾ ਵਿਕਸਿਤ ਕਰਨ ਲਈ ਮੇਂਟਰ ਅਧਿਆਪਕਾਂ ਨੂੰ ਮੁੰਬਈ, ਬੈਂਗਲੁਰੂ, ਜੈਪੁਰ, ਅਹਿਮਦਾਬਾਦ ਭੇਜਿਆ ਜਾਵੇਗਾ, ਜਿੱਥੇ ਉਹ ਲੋਕ ਉੱਥੋਂ ਦੇ ਮੁੱਖ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ। ਰਾਜਸਥਾਨ ਦਿਗਾਂਤਰ ਸਕੂਲ ਅਤੇ ਪੇਂਡੂ ਸਿੱਖਿਆ ਕੇਂਦਰ ''ਚ ਮੇਂਟਰ ਅਧਿਆਪਕਾਂ ਦਾ ਇਕ ਬੈਚ ਭੇਜਿਆ ਗਿਆ ਹੈ। ਗੁਜਰਾਤ ਦੇ ਅਨੁਪਮ ਮੋਤੀ ਦਾਊ ਸਕੂਲ ਅਤੇ ਗਿਆਨਸ਼ਾਲਾ ਕੇਂਦਰ ''ਚ ਮੇਂਟਰ ਅਧਿਆਪਕ ਉੱਥੇ ਦੀ ਅਧਿਆਪਕ ਵਿਵਸਥਾ ਦਾ ਅਧਿਐਨ ਕਰ ਰਹੇ ਹਨ। ਸ਼੍ਰੀ ਸਿਸੌਦੀਆ ਨੇ ਕਿਹਾ ਕਿ ਮੇਂਟਰ (ਸਲਾਹਕਾਰ) ਅਧਿਆਪਕ ਜਦੋਂ ਵੱਖ-ਵੱਖ ਸਿੱਖਿਆ ਕੇਂਦਰਾਂ ਤੋਂ ਵਾਪਸ ਆਉਣਗੇ, ਉਦੋਂ ਉਹ ਦਿੱਲੀ ਦੇ ਸਰਕਾਰੀ ਸਕੂਲਾਂ ''ਚ ਵਰਕਰ ਹੋਰ ਮੇਂਟਰ ਅਧਿਆਪਕਾਂ ਦੀ ਮਦਦ ਕਰਨਗੇ ਅਤੇ ਪਾਠਕ੍ਰਮ ਦੀ ਰੂਪਰੇਖਾ ਵੀ ਬਣਾਉਣਗੇ।

Disha

This news is News Editor Disha