ਮੈਡੀਕਲ ਰਿਪੋਰਟਸ ਵੀ ਨਹੀਂ ਦੱਸ ਸਕਦੀਆਂ ਮਰਦਾਂ ’ਚ ਬਾਂਝਪਨ ਦਾ ਕਾਰਣ

12/17/2019 10:31:50 PM

ਮੁੰਬਈ (ਇੰਟ.)-ਮਰਦਾਂ ਵਿਚ ਵੀ ਕੁਝ ਕਮੀਆਂ ਹੁੰਦੀਆਂ ਹਨ, ਜਿਸ ਕਾਰਣ ਉਹ ਪਿਤਾ ਬਣਨ ਦਾ ਸੁੱਖ ਨਹੀਂ ਮਾਣ ਸਕਦੇ। ਅਜਿਹੀ ਹੀ ਇਕ ਮੁਸ਼ਕਲ ਪੈਦਾ ਕਰਦੇ ਹਨ ਹਿਸਟੋਨਸ। ਖਾਸ ਗੱਲ ਇਹ ਹੈ ਕਿ ਮੈਡੀਕਲ ਟੈਸਟ ਵਿਚ ਵੀ ਇਹ ਕਾਰਣ ਪਤਾ ਨਹੀਂ ਲਗ ਸਕਦਾ।
ਦਹਾਕਿਆਂ ਦਾ ਚੈਲੰਜ-
ਜਿਨ੍ਹਾਂ ਮਰਦਾਂ ਨੂੰ ਫਰਟੀਲਿਟੀ ਨਾਲ ਜੁੜੀ ਸਮੱਸਿਆ ਹੁੰਦੀ ਹੈ, ਉਨ੍ਹਾਂ ਦੀ ਸਮੱਸਿਆ ਆਮ ਤੌਰ 'ਤੇ ਮੈਡੀਕਲ ਟੈਸਟਾਂ ਦੌਰਾਨ ਪਤਾ ਲੱਗ ਜਾਂਦੀ ਹੈ ਅਤੇ ਉਸ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ ਪਰ ਕਈ ਵਾਰ ਅਜਿਹਾ ਵੀ ਹੁਦਾ ਹੈ ਜਦੋਂ ਸਾਰੀਆਂ ਰਿਪੋਰਟਾਂ ਨਾਰਮਲ ਹੋਣ 'ਤੇ ਵੀ ਮਰਦ ਪਿਤਾ ਬਣਨ ਦਾ ਸੁਖ ਹਾਸਲ ਨਹੀਂ ਕਰ ਸਕਦੇ।
ਕੀ ਹੈ ਹਿਸਟੋਨਸ-
ਹਿਸਟੋਨਸ ਇਕ ਖਾਸ ਤਰ੍ਹਾਂ ਦੇ ਖੁਰਨ ਵਾਲੇ ਪ੍ਰੋਟੀਨ ਹੁੰਦੇ ਹਨ, ਜੋ ਯੂਰੇਰਿਓਟਿਕ ਸੈੱਲ ਨਿਉੂਕਲੀਓਸੋਸ ਸਟ੍ਰਕਚਰ ਸੈੱਲਜ਼ ਵਿਚ ਡੀ. ਐੱਨ. ਏ. ਨੂੰ ਰੈਗੂਲੇਟ ਕਰਦੇ ਹਨ। ਹਿਸਟੋਨ ਇਕ ਖਾਸ ਤਰ੍ਹਾਂ ਦੀ ਦਿੱਕਤ ਦੇ ਰੂਪ ਵਿਚ ਮੇਲ ਫਰਟੀਲਿਟੀ ਵਿਚ ਰੁਕਾਵਟ ਬਣ ਕੇ ਸਾਹਮਣੇ ਆਏ ਹਨ।
ਪੇਨਸਿਲਵੇਨੀਆ ਯੂਨੀਵਰਸਿਟੀ ਦੀ ਨਵੀਂ ਖੋਜ ਵਿਚ ਕੁਝ ਐਪੀਜੈਨੇਟਿਕ ਕਾਰਣਾਂ ਦਾ ਪਤਾ ਲਾਇਆ ਗਿਆ ਹੈ, ਜੋ ਅਸਪੱਸ਼ਟ ਮਰਦ ਬਾਂਝਪਨ ਵਿਚ ਅਹਿਮ ਰੋਲ ਨਿਭਾਉਂਦੇ ਹਨ। ਖੋਜੀਆਂ ਨੇ ਦੇਖਿਆ ਕਿ ਇਨ੍ਹਾਂ ਅਸਪੱਸ਼ਟ ਕਾਰਣਾਂ ਵਿਚੋਂ ਇਕ ਕਾਰਣ ਹਿਸਟੋਨ ਵੀ ਹੁੰਦੇ ਹਨ।
ਹੁਣ ਤੱਕ ਇਹ ਸੀ ਮਾਨਤਾ-
ਪਿਛਲੇ ਇਕ ਦਹਾਕੇ ਵਿਚ ਵਿਗਿਆਨਕ ਮਰਦ ਬਾਂਝਪਨ ਲਈ ਉਨ੍ਹਾਂ ਸ਼ੁਕਰਾਣੂਆਂ ਨੂੰ ਕਾਰਣ ਮੰਨਦੇ ਰਹੇ, ਜੋ ਫਰਟਾਈਲ ਨਹੀਂ ਹੋ ਸਕਦੇ ਅਤੇ ਡਿਵੈੱਲਪਮੈਂਟ ਦੌਰਾਨ ਹਿਸਟੋਨ ਨੂੰ ਨਹੀਂ ਕੱਢ ਸਕਦੇ, ਕਿਉਂਕਿ ਫਰਟੀਲਿਟੀ ਦੇ ਸਪਰਮ ਨੂੰ ਡੀ.ਐੱਨ.ਏ. ਨਾਲ ਹਿਸਟੋਨ ਨਾਂ ਦੇ ਪ੍ਰੋਟੀਨ ਵੱਖ ਕਰਨਾ ਹੁੰਦਾ ਹੈ। ਅਜਿਹੇ ’ਚ ਜੋ ਸਪਰਮ ਅਜਿਹਾ ਨਹੀਂ ਕਰ ਸਕਦੇ ਸਨ, ਉਨ੍ਹਾਂ ਨੂੰ ਮਰਦ ਬਾਂਝਪਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਰਿਹਾ ਹੈ।
ਕਿਤੇ ਜ਼ਰੂਰੀ, ਕਿਤੇ ਬੇਕਾਰ ਹਿਸਟੋਨਸ-
ਭਾਵੇਂ ਕੁਝ ਸਟੱਡੀ ਵਿਚ ਹਿਸਟੋਨਸ ਨੂੰ ਮਹੱਤਵਪੂਰਨ ਜੀਨ ਪ੍ਰਮੋਟਰ ਮੰਨਿਆ ਗਿਆ ਹੈ ਜਦਕਿ ਕੁਝ ਸਟੱਡੀਜ਼ ਵਿਚ ਉਸ ਨੂੰ ਇਕਦਮ ਫਾਲਤੂ ਮੰਨਿਆ ਗਿਆ ਹੈ। ਤਾਜ਼ਾ ਖੋਜ ਵਿਚ ਇਨ੍ਹਾਂ ਦੋਵਾਂ ਹੀ ਸਟੱਡੀਜ਼ ਨੂੰ ਸਹੀ ਪਾਇਆ ਗਿਆ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਸਥਿਤੀਆਂ ਵਿਚ ਭਰੂਣ ਦੇ ਵਿਕਾਸ ਲਈ ਹਿਸਟੋਨਸ ਦੀ ਸਥਿਤੀ ਜ਼ਰੂਰੀ ਹੁੰਦੀ ਹੈ।
ਆਉਣ ਵਾਲੇ ਸਮੇਂ ’ਚ ਫਾਇਦਾ-
ਆਪਣੀ ਇਸ ਖੋਜ ਵਿਚ ਖੋਜੀਆਂ ਨੇ ਸਪਰਮ ਵਿਚ ਤਬਦੀਲੀ ਦੇ ਮੈਕੇਨਿਜਮ ਨੂੰ ਸਮਝਿਆ। ਇਨ੍ਹਾਂ ਦਾ ਮੰਨਣਾ ਹੈ ਕਿ ਖੋਜ ਦੇ ਨਤੀਜਿਆਂ ਤੋਂ ਬਾਅਦ ਇਸ ਸਮੱਸਿਆ ਲਈ ਜ਼ਰੂਰੀ ਦਵਾਈਆਂ ਡਿਵੈੱਲਪ ਕਰਨ ਵਿਚ ਮਦਦ ਮਿਲੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਕਈ ਕੇਸਾਂ ਵਿਚ ਹਿਸਟੋਨਸ ਦਾ ਗਲਤ ਜਗ੍ਹਾ ਸਿਚੁਏਟਡ ਹੋਣਾ ਵੀ ਮਰਦਾਂ ਦੇ ਬਾਂਝਪਨ ਦਾ ਕਾਰਣ ਬਣਦਾ ਹੈ, ਕਿਉਂਕਿ ਇਸ ਨਾਲ ਭਰੂਣ ਦੇ ਵਿਕਾਸ ਵਿਚ ਮੁਸ਼ਕਲ ਹੁੰਦੀ ਹੈ। ਇਸ ਖੋਜ ਤੋਂ ਬਾਅਦ ਅਸੀਂ ਜਾਣ ਚੁੱਕੇ ਹਾਂ ਕਿ ਜਿਸ ਹਾਲਾਤ ਵਿਚ ਸਪਰਮ ਡੀ. ਐੱਨ. ਏ. ਤੋਂ ਹਿਸਟੋਨ ਨੂੰ ਅਲੱਗ ਨਹੀਂ ਕਰ ਸਕਦਾ, ਉਸ ਸਥਿਤੀ ਵਿਚ ਭਰੂਣ ਦੇ ਵਿਕਾਸ ਲਈ ਸਪਾਰਟ ਦੀ ਲੋੜ ਹੁੰਦੀ ਹੈ।

Sunny Mehra

This news is Content Editor Sunny Mehra