ਅਨੁਰਾਗ ਨੇ ਹਿਮਾਚਲ ਲਈ ਭਿਜਵਾਏ ਮੈਡੀਕਲ ਉਪਕਰਨ, ਰਾਜਨਾਥ ਨੇ ਕੀਤੀ ਸ਼ਲਾਘਾ

07/07/2021 11:02:41 AM

ਨਵੀਂ ਦਿੱਲੀ (ਬਿਊਰੋ)– ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਹਿਮਾਚਲ ਪ੍ਰਦੇਸ਼ ’ਚ ਬਣਾਏ ਆਕਸੀਜਨ ਬੈਂਕ ਲਈ ਇਕੱਠੇ ਕੀਤੇ 900 ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਮਸ਼ੀਨਰੀ ਜਿਵੇਂ 1 ਲੱਖ ਮਾਸਕ ਤੇ 3500 ਪੀ. ਪੀ. ਈ ਕਿੱਟਾਂ ਨੂੰ ‘ਸੇਵਾ ਹੀ ਸੰਗਠਨ’ ਪ੍ਰੋਗਰਾਮ ਤਹਿਤ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਸਿਰਫ ਇਕ ਸਿਆਸੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀਆਂ ਵੀ ਸੇਵਾਭਾਵ ਨਾਲ ਨਿਭਾਉਣ ਵਾਲੀ ਪਾਰਟੀ ਹੈ। ਕੋਰੋਨਾ ਕਾਲ ’ਚ ਕਾਰਜਕਰਤਾ ‘ਸੇਵਾ ਹੀ ਸੰਗਠਨ’ ਪ੍ਰੋਗਰਾਮ ਰਾਹੀਂ ਜਨਸੇਵਾ ਦੀਆਂ ਮਨੁੱਖੀ ਕਦਰਾਂ-ਕੀਮਤਾਂ ਦੀ ਪਾਲਣ ਕਰਦੇ ਹੋਏ ਮਜ਼ਬੂਤੀ ਨਾਲ ਮਦਦ ਲਈ ਅੱਗੇ ਆਏ। ਅਨੁਰਾਗ ਠਾਕੁਰ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਸੂਬੇ ਤੇ ਸੰਸਦੀ ਖੇਤਰ ਲਈ ਕੋਰੋਨਾ ਕਾਲ ’ਚ ਸੇਵਾਭਾਵ ਦਾ ਪਰਿਚੈ ਦਿੱਤਾ ਤੇ ਜ਼ਰੂਰੀ ਮੈਡੀਕਲ ਮਸ਼ੀਨਰੀ ਤੇ ਸਹਾਇਤਾ ਸਮੱਗਰੀ ਪਹੁੰਚਾਈ।

ਹਿਮਾਚਲ ਪ੍ਰਦੇਸ਼ ਖਾਸ ਤੌਰ ’ਤੇ ਹਮੀਰਪੁਰ ਸੰਸਦੀ ਹਲਕੇ ’ਚ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਕੋਈ ਕਮੀ ਨਾ ਆਏ, ਇਸ ਲਈ ਅਨੁਰਾਗ ਵੱਲੋਂ ਇਕ ਆਕਸੀਜਨ ਬੈਂਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਕੱਠੇ ਕੀਤੇ 900 ਆਕਸੀਜਨ ਕੰਸਨਟ੍ਰੇਟਰ ਹਿਮਾਚਲ ਭੇਜਣਾ ਇਕ ਸੁਖਦ ਅਨੁਭਵ ਹੈ। ਇਸ ਆਫਤ ਦੇ ਸਮੇਂ ਅਸੀਂ ਮਿਲ ਕੇ ਕੋਰੋਨਾ ਵਿਰੁੱਧ ਲੜਾਈ ਨੂੰ ਲੜਾਂਗੇ।

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਵਧ ਗਈ ਹੈ ਆਕਸੀਜਨ ਦੀ ਵਰਤੋਂ : ਅਨੁਰਾਗ ਠਾਕੁਰ
ਅਨੁਰਾਗ ਠਾਕੁਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਆਕਸੀਜਨ ਦੀ ਵਰਤੋਂ ਵਧ ਗਈ ਹੈ। ਹਿਮਾਚਲ ਖਾਸ ਤੌਰ ’ਤੇ ਹਮੀਰਪੁਰ ਸੰਸਦੀ ਹਲਕੇ ’ਚ ਆਕਸੀਜਨ ਦੀ ਕਮੀ ਨਾ ਆਏ, ਇਸ ਲਈ ਨਿੱਜੀ ਕੋਸ਼ਿਸ਼ਾਂ ਨਾਲ ਆਕਸੀਜਨ ਬੈਂਕ ਬਣਾ ਰਿਹਾ ਹਾਂ, ਜਿਸ ਦਾ ਸ਼ੁਰੂਆਤੀ ਮਕਸਦ 700 ਬੈੱਡਾਂ ਨੂੰ ਆਕਸੀਜਨ ਸਪਲਾਈ ਦੇਣਾ ਸੀ, ਜਿਸ ਨੂੰ ਵਧਾ ਕੇ 1400 ਕਰ ਦਿੱਤਾ ਗਿਆ ਹੈ। ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ 1000 ਤੋਂ ਵੱਧ ਆਕਸੀਜਨ ਕੰਸਨਟ੍ਰੇਟਰ, 200 ਆਕਸੀਜਨ ਸਿਲੰਡਰ ਤੇ 3 ਆਕਸੀਜਨ ਪਲਾਂਟਾਂ ਨੂੰ fਮਲਾ ਕੇ ਇਕ ਆਕਸੀਜਨ ਬੈਂਕ, ਜੋ 1400 ਬੈੱਡਾਂ ਨੂੰ ਲਗਾਤਾਰ ਆਕਸੀਜਨ ਸਪਲਾਈ ਕਰਨ ’ਚ ਸਮਰੱਥ ਹੋਵੇਗਾ, ਬਣਾਇਆ ਗਿਆ ਹੈ। ਹਾਲ ਹੀ ’ਚ ਉਨ੍ਹਾਂ ਵੱਲੋਂ ਇਕੱਠੀ ਕੀਤੀ ਮੈਡੀਕਲ ਮਸ਼ੀਨਰੀ ਤੇ ਸਹਾਇਤਾ ਸਮੱਗਰੀ ਨੂੰ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ਹਰੀ ਝੰਡੀ ਦਿਖਾਈ ਸੀ, ਜਿਸ ’ਚ 108 ਆਕਸੀਜਨ ਕੰਸਨਟ੍ਰੇਟਰ ਤੇ 160 ਆਕਸੀਜਨ ਸਿਲੰਡਰ ਸ਼ਾਮਲ ਸਨ।

Tanu

This news is Content Editor Tanu