ਮੈਡੀਕਲ ਕਾਲਜ ਦੇ ਹੋਸਟਲ ਦੀ ਇਕ ਸਾਲ ਦੀ ਫੀਸ 21 ਲੱਖ!

04/16/2018 10:39:40 PM

ਨਵੀਂ ਦਿੱਲੀ- ਤੁਸੀਂ ਲੋਕ ਭਾਜਪਾ ਬਨਾਮ ਕਾਂਗਰਸ ਦੀਆਂ ਲੜਾਈਆਂ 'ਚ ਲੱਗੇ ਰਹਿੰਦੇ ਹੋ। ਜ਼ਰਾ ਦੱਸ ਦਈਏ ਕਿ ਇਨ੍ਹਾਂ 'ਚੋਂ ਕਿਸੇ ਵੀ ਸਰਕਾਰ ਦੇ ਆਉਣ ਨਾਲ ਕੀ ਕੁਝ ਬਦਲ ਜਾਵੇਗਾ? ਕੀ ਪੁਲਸ ਠੀਕ ਹੋ ਜਾਵੇਗੀ, ਕੀ ਅਦਾਲਤਾਂ ਦਾ ਰਵੱਈਆ ਬਦਲ ਜਾਵੇਗਾ? ਇਕ ਵਿਦਿਆਰਥੀ ਨੇ ਜੋ ਲਿਖਿਆ ਹੈ, ਮੈਂ ਉਸ ਦੀ ਜਗ੍ਹਾ ਤੁਹਾਨੂੰ ਸਾਰਿਆਂ ਨੂੰ ਰੱਖਦਾ ਹਾਂ ਤੇ ਜਵਾਬ ਮੰਗਦਾ ਹਾਂ ਕਿ ਇਸ ਤਰ੍ਹਾਂ ਦੀ ਲੁੱਟ ਨੂੰ ਰੋਕਣ ਦੀ ਹਿੰਮਤ ਕਿਸੇ 'ਚ ਹੈ? ਭਾਰਤ ਭਰ 'ਚ ਪ੍ਰਾਈਵੇਟ ਕਾਲਜਾਂ ਜ਼ਰੀਏ ਲੁੱਟਣ ਵਾਲਾ ਇਕ ਅਜਿਹਾ ਗਿਰੋਹ ਪੈਦਾ ਹੋਇਆ ਹੈ, ਜੋ ਹਰ ਪਾਰਟੀ ਦੇ ਨੇਤਾਵਾਂ ਦਾ ਫੰਡਰ ਹੈ ਅਤੇ ਖੁਦ ਵੀ ਨੇਤਾ ਹੈ ਹਰ ਪਾਰਟੀ 'ਚ।
ਪੱਛਮ ਉੱਤਰ ਪ੍ਰਦੇਸ਼ ਤੋਂ ਇਕ ਵਿਦਿਆਰਥੀ ਨੇ ਲਿਖਿਆ ਹੈ ਕਿ ਇਥੋਂ ਦੇ ਦੋ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐੱਮ. ਡੀ./ਐੱਮ. ਐੱਸ. ਦੇ ਵਿਦਿਆਰਥੀਆਂ ਲਈ ਹੋਸਟਲ ਫੀਸ 21 ਲੱਖ ਰੁਪਏ ਹੈ, ਇਸ ਲੁੱਟ ਨੂੰ ਕੀ ਕੋਈ ਬੰਦ ਕਰਵਾ ਸਕਦਾ ਹੈ।