MCD ਚੋਣਾਂ ਕੂੜੇ ਦੇ ਮੁੱਦੇ ''ਤੇ ਲੜੀਆਂ ਜਾਣਗੀਆਂ, 5 ਸਾਲਾਂ ''ਚ ਦਿੱਲੀ ਕਰ ਦੇਵਾਂਗੇ ਸਾਫ਼ : ਕੇਜਰੀਵਾਲ

10/27/2022 1:36:47 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਗਾਜ਼ੀਪੁਰ ਢਲਾਵ ਘਰ ਪਹੁੰਚੇ ਅਤੇ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀਆਂ ਆਉਣ ਵਾਲੀਆਂ ਚੋਣਾਂ ਕੂੜੇ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦਿੱਲੀ ਨਗਰ ਨਿਗਮ ਚੋਣਾਂ ਜਿੱਤਦੀ ਹੈ ਤਾਂ 5 ਸਾਲਾਂ 'ਚ ਦਿੱਲੀ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੈਂਕੜੇ ਸਮਰਥਕਾਂ ਨੇ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਨਾਅਰੇ ਲਗਾਏ। 'ਆਪ' ਵਰਕਰਾਂ ਨੇ ਵੀ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਢਲਾਵ ਘਰ ਸਥਾਨ 'ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਨੇ, ਦਿੱਲੀ 'ਚ ਪਹਿਲੇ ਰਹੇ ਤਿੰਨ ਨਿਗਮਾਂ 'ਚ 15 ਸਾਲ ਦੇ ਸ਼ਾਸਨ ਦੌਰਾਨ ਕੂੜੇ ਦੇ ਪਹਾੜ ਦਿੱਤੇ ਅਤੇ ਪੂਰੇ ਸ਼ਹਿਰ ਨੂੰ ਕੂੜੇ ਨਾਲ ਭਰ ਦਿੱਤਾ। ਉਨ੍ਹਾਂ ਕਿਹਾ,''ਗਾਜ਼ੀਪੁਰ ਕੂੜੇ ਦਾ ਢੇਰ ਭਾਜਪਾ ਦੇ ਬੁਰੇ ਕਰਮਾਂ ਦਾ ਅਤੇ ਨਗਰ ਨਿਗਮਾਂ 'ਚ ਹੋਏ ਭ੍ਰਿਸ਼ਟਾਚਾਰ ਦਾ ਪਹਾੜ ਹੈ। ਐੱਮ.ਸੀ.ਡੀ. ਚੋਣਾਂ ਕੂੜੇ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ।''

ਕੇਜਰੀਵਾਲ ਨੇ ਕਿਹਾ,''ਭਾਜਪਾ ਨੇਤਾ ਤੁਹਾਡੇ ਪੁੱਤਰ (ਕੇਜਰੀਵਾਲ), ਤੁਹਾਡੇ ਸ਼ਰਵਣ ਕੁਮਾਰ ਨੂੰ ਗਾਲ੍ਹਾਂ ਕੱਢਦੇ ਹਨ, ਜੋ ਤੁਹਾਨੂੰ ਤੀਰਥ ਯਾਤਰਾ ਕਰਵਾਉਂਦਾ ਹੈ। ਕੀ ਤੁਸੀਂ ਇਸ ਨੂੰ ਬਰਦਾਸ਼ਤ ਕਰੋਗੇ? ਆਉਣ ਵਾਲੀਆਂ ਐੱਮ.ਸੀ.ਡੀ. ਚੋਣਾਂ 'ਚ ਉਨ੍ਹਾਂ ਨੂੰ ਜਵਾਬ ਦਿਓ।'' ਗਾਜ਼ੀਪੁਰ ਢਲਾਵ ਘਰ ਦੇ ਨਿਰੀਖਣ ਲਈ ਪਹੁੰਚਣ 'ਤੇ ਭਾਜਪਾ ਵਰਕਰਾਂ ਵਰੋਂ ਵਿਰੋਧ ਕੀਤੇ ਜਾਣ 'ਤੇ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਕਿਸੇ ਨੂੰ ਇੱਥੇ ਨਹੀਂ ਆਉਣ ਦੇਣਾ ਚਾਹੁੰਦੀ।'' ਕੇਜਰੀਵਾਲ ਨੇ ਦਾਅਵਾ ਕੀਤਾ,''ਉਨ੍ਹਾਂ ਨੇ ਕੂੜੇ ਦੇ ਇਸ ਪਹਾੜ ਨੂੰ ਬਚਾਉਣ ਲਈ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ। ਸਾਰੀਆਂ ਬੁਰੀਆਂ ਤਾਕਤਾਂ ਨੇ ਸਾਡੇ (ਆਪ ਦੇ) ਖ਼ਿਲਾਫ਼ ਸਾਜਿਸ਼ ਰਚੀ ਹੈ। ਉਨ੍ਹਾਂ ਨੇ ਐੱਮ.ਸੀ.ਡੀ. ਚੋਣਾਂ 'ਚ ਇਸ ਉਮੀਦ 'ਚ ਦੇਰੀ ਕੀਤੀ ਅਤੇ ਵਾਰਡ ਵੱਖਰਾ ਕਰ ਦਿੱਤੇ ਕਿ ਉਨ੍ਹਾਂ ਨੂੰ ਸੀਟਾਂ ਮਿਲਣਗੀਆਂ। ਮੈਂ ਉਨ੍ਹਾਂ ਨੂੰ ਦੱਸ ਦੇਵਾਂ ਕਿ ਇਸ ਵਾਰ ਭਾਜਪਾ ਦੇ ਸਮਰਥਨ ਵੀ ਉਨ੍ਹਾਂ ਨੂੰ ਵੋਟ ਨਹੀਂ ਦੇਣਗੇ।'' ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੀ ਦੋਸ਼ ਗਾਇਆ ਕਿ ਭਾਜਪਾ ਨੇ ਨਗਰ ਨਿਗਮਾਂ 'ਚ 15 ਸਾਲ ਦੇ ਸ਼ਾਸਨ ਦੌਰਾਨ 2 ਲੱਖ ਕਰੋੜ ਰੁਪਏ ਦਾ ਗਬਨ ਕੀਤਾ। ਕੇਜਰੀਵਾਲ ਨੇ ਦੋਸ਼ ਲਗਾਇਆ,''ਉਹ ਦਾਅਵਾ ਕਰਦੇ ਹਨ ਕਿ ਮੈਂ ਐੱਮ.ਸੀ.ਡੀ. ਨੂੰ ਪੈਸਾ ਨਹੀਂ ਦਿੱਤਾ। ਪਿਛਲੇ 15 ਸਾਲਾਂ 'ਚ ਉਨ੍ਹਾਂ ਨੇ 2 ਲੱਖ ਕਰੋੜ ਰੁਪਏ ਦਾ ਗਬਨ ਕੀਤਾ, ਜਿਸ 'ਚੋਂ ਇਕ ਲੱਖ ਕਰੋੜ ਰੁਪਏ ਦਿੱਲੀ ਸਰਕਾਰ ਨੇ ਦਿੱਤੇ ਸਨ।''

DIsha

This news is Content Editor DIsha