ਮੋਦੀ ਸਰਕਾਰ ਨੇ ਨਾਕਾਮੀਆਂ ਛੁਪਾਉਣ ਲਈ ਜਾਰੀ ਕੀਤਾ ਵੀਡੀਓ: ਮਾਇਆਵਤੀ

06/29/2018 2:00:27 PM

ਲਖਨਊ— ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਜੀਕਲ ਸਟ੍ਰਾਇਕ ਦੇ ਵੀਡੀਓ ਨੂੰ ਲੈ ਕੇ ਬਸਪਾ ਮੁੱਖੀ ਮਾਇਆਵਤੀ ਨੇ ਵੀ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ 2019 ਤੋਂ ਪਹਿਲੇ ਸਰਜੀਕਲ ਸਟ੍ਰਾਇਕ ਦਾ ਵੀਡੀਓ ਜਾਰੀ ਕਰਕੇ ਦੇਸ਼ ਦੀ ਜਨਤਾ ਤੋਂ ਆਪਣੀਆਂ ਨਾਕਾਮੀਆਂ ਛੁਪਾਉਣਾ ਚਾਹੁੰਦੀ ਹੈ। ਇਹ ਵੀਡੀਓ ਕਰਨਾ ਇਸ ਨਾਲ ਸੰਬੰਧਿਤ ਕੋਸ਼ਿਸ਼ ਹੈ। ਬਸਪਾ ਮੁੱਖੀ ਮਾਇਆਵਤੀ ਨੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਜੀਕਲ ਸਟ੍ਰਾਇਕ ਦੇ ਵੀਡੀਓ 'ਤੇ ਸਵਾਲ ਚੁੱਕੇ ਕਿਹਾ ਕਿ ਜੇਕਰ ਸਰਕਾਰ ਇਸ ਵੀਡੀਓ ਦੇ ਜ਼ਰੀਏ ਸਰਜੀਕਲ ਸਟ੍ਰਾਇਕ ਦਾ ਸਬੂਤ ਦੇਣਾ ਚਾਹੁੰਦੀ ਸੀ ਤਾਂ ਸਰਜੀਕਲ ਸਟ੍ਰਾਇਕ ਦਾ ਵੀਡੀਓ ਉਸ ਸਮੇਂ ਕਿਉਂ ਨਹੀਂ ਜਾਰੀ ਕੀਤਾ ਗਿਆ ਜਦੋਂ ਇਹ ਕੀਤੀ ਗਈ ਸੀ। 


ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਅਸੀਂ ਆਪਣੇ ਜਵਾਨਾਂ ਦੇ ਪਾਕਿਸਤਾਨ 'ਚ ਦਾਖ਼ਲ ਹੋ ਕੇ ਅੱਤਵਾਦੀਆਂ ਨੂੰ ਮਾਰ ਸੁੱਟਣ ਦੀ ਕਾਰਵਾਈ ਦੀ ਤਾਰੀਫ ਕਰਦੇ ਹਾਂ। ਕਿਸੇ ਨੇ ਵੀ ਇਸ ਸਰਜੀਕਲ ਸਟ੍ਰਾਇਕ 'ਤੇ ਸ਼ੱਕ ਨਹੀਂ ਕੀਤਾ ਅਤੇ ਨਾ ਹੀ ਪ੍ਰਧਾਨਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਤੋਂ ਇਸ ਦਾ ਸਬੂਤ ਮੰਗਿਆ। ਇੱਥੋਂ ਤੱਕ ਕਿ ਕਿਸੇ ਨੇ ਵੀ ਸਾਡੇ ਜਵਾਨਾਂ 'ਤੇ ਸ਼ੱਕ ਨਹੀਂ ਕੀਤਾ। ਮਾਇਆਵਤੀ ਨੇ ਬੀ.ਜੇ.ਪੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀ.ਜੇ.ਪੀ ਸਰਕਾਰ ਜੀ.ਐਸ.ਟੀ ਅਤੇ ਨੋਟਬੰਦੀ ਵਰਗੇ ਮੁੱਦਿਆਂ 'ਤੇ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੀ.ਜੇ.ਪੀ ਸਰਕਾਰ ਇਸ ਵੀਡੀਓ ਨੂੰ ਜਾਰੀ ਕਰਕੇ ਉਸ ਨੂੰ ਰਾਜਨੀਤਿਕ ਮੁੱਦਾ ਬਣਾ ਰਹੀ ਹੈ। 
ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ ਸਰਕਾਰ ਨੂੰ ਸਰਜੀਕਲ ਸਟ੍ਰਾਇਕ ਦਾ ਵੀਡੀਓ ਉਸ ਸਮੇਂ ਜਾਰੀ ਕਰਨਾ ਚਾਹੀਦਾ ਸੀ ਜਦੋਂ ਇਸ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਹੁਣ ਜਦੋਂ 2019 ਦੇ ਲੋਕਸਭਾ ਚੋਣਾਂ ਕਰੀਬ ਆ ਰਹੀਆਂ ਤਾਂ ਸਰਕਾਰ ਨੇ ਇਹ ਵੀਡੀਓ ਜਾਰੀ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਦੇਸ਼ ਦੀ ਜਨਤਾ ਬੇਵਕੂਫ ਨਹੀਂ ਹੈ। ਦੇਸ਼ ਦੀ ਜਨਤਾ ਜਾਣਦੀ ਹੈ ਕਿ ਆਖ਼ਰ ਬੀ.ਜੇ.ਪੀ ਕਿਸ ਤਰ੍ਹਾਂ ਦਾ ਰਾਨੀਤਿਕ ਖੇਡ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਤਰ੍ਹਾਂ ਹੀ ਬੀ.ਜੇ.ਪੀ ਵੀ ਦੇਸ਼ ਦੇ ਵਿਕਾਸ ਵੱਲ ਧਿਆਨ ਨਹੀਂ ਦੇ ਰਹੀ ਹੈ। ਬੀ.ਜੇ.ਪੀ ਦੇਸ਼ ਦੀ ਜਨਤਾ ਦੇ ਹਿੱਤ 'ਚ ਕੰਮ ਨਹੀਂ ਕਰ ਰਹੀ ਹੈ।