ਮੌਲਾਨਾ ਸਾਦ ਦੀ ਨਵੀਂ ਆਡੀਓ,'ਉਹ ਮੁਕਾਬਲੇ ਦੀ ਗੱਲ ਕਰਦੇ ਨੇ, ਵੱਧਣਗੀਆਂ ਦੂਰੀਆਂ'

04/17/2020 8:15:34 PM

ਨਵੀਂ ਦਿੱਲੀ— ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਆਲਿਮੀ ਮਰਕਜ ਦੇ ਮੁਖੀ ਮੌਲਾਨਾ ਸਾਦ ਕੰਧਾਲਵੀ ਦਾ ਇਕ ਹੋਰ ਨਵਾਂ ਆਡੀਓ ਜਾਰੀ ਹੋਇਆ ਹੈ। ਜਾਰੀ ਆਡੀਓ 'ਚ ਸਾਦ ਕਹਿ ਰਿਹਾ ਹੈ ਕਿ ਤੁਹਾਨੂੰ ਜ਼ਰੂਰ ਸਬਰ ਰੱਖਣਾ ਚਾਹੀਦਾ ਹੈ। ਸਬਰ ਨਾਲ ਹੀ ਤੁਹਾਡੀ ਪਰੇਸ਼ਾਨੀ ਦਾ ਹੱਲ ਲੱਭ ਸਕਦਾ ਹੈ। ਪਰੇਸ਼ਾਨੀ 2 ਤਰ੍ਹਾਂ ਦੀ ਹੁੰਦੀ ਹੈ- ਪਹਿਲਾਂ ਜੋ ਤੁਹਾਡੇ ਅੰਦਰ ਹੈ ਤੇ ਦੂਜੀ ਬਾਹਰ। ਸਾਦ ਨੇ ਅੱਗੇ ਕਿਹਾ ਕਿ ਸ਼ਾਸਨ ਦਾ ਕੰਮ ਹੁੰਦਾ ਹੈ ਉਹ ਆਪਣੇ ਚੇਲਿਆਂ ਨੂੰ ਅੱਗੇ ਲਿਆਉਣ ਦੇ ਲਈ ਉਤਸ਼ਾਹਤ ਕਰਨ ਪਰ ਉਹ ਮੁਕਾਬਲੇ ਦੀ ਗੱਲ ਕਰ ਰਹੇ ਹਨ। ਇਸ ਸਮੇਂ ਦੂਰੀਆਂ ਵਧਣਗੀਆਂ, ਇਸਲਾਮ ਦੇ ਅਨੁਸਾਰ ਸਰਕਾਰ ਲੋਕਾਂ ਦੇ ਅਧਿਕਾਰਾਂ ਨੂੰ ਦਬਾ ਰਹੀ ਹੈ। ਇਹ ਤਰੀਕਾ ਠੀਕ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਉਨ੍ਹਾਂ ਨਾਲ ਸੰਘਰਸ਼ ਕਰਦੇ ਹੋ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਤੋਂ ਬਦਲਾ ਲੈ ਰਹੇ ਹੋ ਤੇ ਜੇਕਰ ਤੁਸੀਂ ਉਸਦਾ ਸਮਰਥਨ ਕਰਦੇ ਹੋ ਤਾਂ ਉਹ ਮੰਨਦੇ ਹਨ ਕਿ ਅਸੀਂ ਉਨ੍ਹਾਂ ਸਾਹਮਣੇ ਗੋਡੇ ਟੇਕ ਦਿੱਤੇ। ਇਸ ਤੋਂ ਪਹਿਲਾਂ ਵੀ ਸਾਦ ਨੇ ਇਕ ਆਡੀਓ ਜਾਰੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੌਲਾਨਾ ਸਾਦ ਕੰਧਾਲਵੀ ਤੇ ਪ੍ਰਬੰਧਕ ਕਮੇਟੀ 'ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਈ. ਡੀ. ਨੇ ਦਿੱਲੀ ਪੁਲਸ ਦੀ ਐੱਫ. ਆਈ. ਆਰ. ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ। ਮੌਲਾਨਾ ਸਾਦ 'ਤੇ ਦੇਸ਼ ਤੇ ਵਿਦੇਸ਼ ਤੋਂ ਫੰਡਿੰਗ ਲੈਣ ਤੇ ਹਵਾਲਾ ਦੇ ਜਰੀਏ ਪੈਸਾ ਇਕੱਠੇ ਕਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਨੀ ਲਾਂਡਰਿੰਗ ਕੇਸ ਜਮਾਤ ਨਾਲ ਜੁੜੇ ਟ੍ਰਸਟਾਂ ਦੇ ਨਾਲ-ਨਾਲ ਕੁਝ ਹੋਰ ਲੋਕਾਂ ਵਿਰੁੱਧ ਦਾਇਰ ਕੀਤੇ ਗਏ ਹਨ। ਈ. ਡੀ. ਦੇ ਕੇਸ ਦਰਜ ਕਰਨ ਤੋਂ ਬਾਅਦ ਸਾਦ ਨੇ ਆਪਣਾ ਆਡੀਓ ਜਾਰੀ ਕੀਤਾ ਹੈ। ਬੀਤੇ ਮਹੀਨੇ ਨਿਜ਼ਾਮੂਦੀਨ ਮਰਕਜ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ, ਜੋ ਦੇਸ਼ 'ਚ ਕੋਰੋਨਾ ਦਾ ਵੱਡਾ ਹਾਟਸਪਾਟ ਬਣਿਆ ਸੀ। ਦੇਸ਼ ਦੇ ਕਈ ਸੂਬਿਆਂ ਤੋਂ ਆਏ ਜਮਾਤੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ, ਜਿਸ 'ਚ ਹਜ਼ਾਰਾਂ ਦੀ ਸੰਖਿਆਂ 'ਚ ਕੋਰੋਨਾ ਪੀੜਤ ਪਾਏ ਗਏ ਹਨ।

Gurdeep Singh

This news is Content Editor Gurdeep Singh