ਮਾਤਾ ਵੈਸ਼ਨੋ ਦੇਵੀ ਦੇ ਭਵਨ 'ਤੇ ਹੋਈ ਅਦਭੁੱਤ ਬਰਫਬਾਰੀ (ਵੀਡੀਓ)

12/12/2018 4:19:43 PM

ਜੰਮੂ— ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀਆਂ ਬਰਫ ਦੀ ਸਫੈਦ ਚਾਦਰ 'ਚ ਢੱਕੀਆਂ ਗਈਆਂ ਹਨ। ਮੰਗਲਵਾਰ ਦੇਰ ਰਾਤ ਭਵਨ ਅਤੇ ਆਲੇ-ਦੁਆਲੇ ਦੀਆਂ ਪਹਾੜੀਆਂ 'ਤੇ ਤਾਜ਼ਾ ਬਰਫਬਾਰੀ ਹੋਈ ਹੈ।

ਠੰਡੀਆਂ ਹਵਾਵਾਂ ਨੇ ਭਵਨ ਅਤੇ ਭਵਨ ਮਾਰਗ 'ਤੇ ਠੰਡ ਨੂੰ ਹੋਰ ਵਧਾ ਦਿੱਤਾ ਹੈ। ਯਾਤਰੀਆਂ ਨੂੰ ਫਿਸਲਣ ਤੋਂ ਬਚਾਉਣ ਲਈ ਸਾਵਧਾਨੀ ਵਰਤੀ ਜਾ ਰਹੀ ਹੈ।



ਸ਼ਰਾਇਨ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਠੰਡ ਨੂੰ ਦੇਖਦੇ ਹੋਏ ਬੋਰਡ ਨੇ ਭਵਨ 'ਤੇ ਯਾਤਰੀਆਂ ਦੀ ਸਹੂਲਤ ਲਈ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਹਨ। ਉਨ੍ਹਾਂ ਨੂੰ ਗਰਮ ਕੰਬਲ ਦਿੱਤੇ ਜਾ ਰਹੇ ਹਨ, ਤਾਂ ਕਿ ਠੰਡ ਤੋਂ ਬਚਿਆ ਜਾ ਸਕੇ। ਲੰਗਰ ਘਰ ਵਿਚ ਗਰਮ ਚਾਹ ਅਤੇ ਗਰਮਾ-ਗਰਮ ਲੰਗਰ ਵੀ ਪਰੋਸਿਆ ਜਾ ਰਿਹਾ ਹੈ। ਉੱਥੇ ਹੀ ਤੀਰਥ ਯਾਤਰੀਆਂ ਦੇ ਚਿਹਰਿਆਂ 'ਤੇ ਬਰਫਬਾਰੀ ਨੂੰ ਦੇਖਣ ਦੀ ਖੁਸ਼ੀ ਸਾਫ ਝਲਕ ਰਹੀ ਹੈ।

Tanu

This news is Content Editor Tanu