ਮਾਤਾ ਵੈਸ਼ਨੋ ਦੇਵੀ ਮੰਦਰ ''ਚ ਲੱਗੇਗਾ ਸੋਨੇ ਦਾ ਦਰਵਾਜ਼ਾ

09/22/2019 3:04:34 PM

ਕਟੜਾ— ਦੇਸ਼-ਵਿਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਮਾਂ ਦੇ ਭਗਤਾਂ ਨੂੰ ਵੈਸ਼ਨੋ ਦੇਵੀ ਭਵਨ 'ਤੇ ਇਸ ਵਾਰ ਕੁਝ ਵੱਖਰਾ ਦੇਖਣ ਨੂੰ ਮਿਲੇਗਾ। ਇਸ ਵਾਰ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਸੋਨੇ ਦੇ ਗੇਟ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਦਾ ਕੰਮ ਆਖਰੀ ਪੜਾਅ ਵਿਚ ਹੈ। ਲੱਗਭਗ 98 ਫੁੱਟ ਲੰਬੀ ਪ੍ਰਾਚੀਨ ਗੁਫਾ ਦੇ ਇਸ ਦਰਵਾਜ਼ੇ ਨੂੰ ਸਤੰਬਰ 'ਚ ਸ਼ੁਰੂ ਹੋ ਰਹੇ ਨਵਰਾਤੇ 'ਚ ਲਾਇਆ ਜਾਵੇਗਾ।

ਸੋਨੇ ਦੇ ਇਸ ਦਰਵਾਜ਼ੇ ਦੇ ਇਕ ਪੱਲੇ 'ਤੇ ਮਾਂ ਲਕਸ਼ਮੀ ਅਤੇ ਦੂਜੇ 'ਤੇ ਆਰਤੀ ਉਕੇਰੀ ਗਈ ਹੈ। ਇਸ ਤੋਂ ਇਲਾਵਾ ਇਸ 'ਤੇ ਭਗਵਾਨ ਗਣਪਤੀ ਦੀ ਤਸਵੀਰ ਅਤੇ ਮੰਤਰ ਹਨ। ਦਰਵਾਜ਼ੇ ਦੇ ਉੱਪਰੀ ਹਿੱਸੇ 'ਚ ਗੁੰਬਦ ਅਤੇ ਛੱਤਰ ਹੈ, ਜਿਸ 'ਤੇ 9 ਪੌੜੀਆਂ ਬਣਾਈਆਂ ਗਈਆਂ ਹਨ, ਜੋ ਕਿ 9 ਦੇਵੀਆਂ ਦਾ ਪ੍ਰਤੀਕ ਹੈ। 


ਸ਼ਰਾਈਨ ਬੋਰਡ ਦੇ ਸੀ. ਈ. ਓ. ਸਿਮਰਨਦੀਪ ਸਿੰਘ ਮੁਤਾਬਕ ਇਸ ਸਾਲ ਪ੍ਰਾਚੀਨ ਗੁਫਾ ਦੇ ਬਾਹਰ ਸੋਨੇ ਦਾ ਦਰਵਾਜ਼ਾ ਲਾਇਆ ਜਾਵੇਗਾ। ਇਸ 'ਤੇ ਕੰਮ 3 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਇਹ ਹੁਣ ਮੁਕੰਮਲ ਹੋਣ ਦੇ ਆਖਰੀ ਪੜਾਅ 'ਚ ਹੈ।

ਇਸ ਦਰਵਾਜ਼ੇ ਨੂੰ ਬਣਾਉਣ ਲਈ ਸ਼ਰਾਈਨ ਬੋਰਡ ਨੇ ਉਨ੍ਹਾਂ ਕਾਰੀਗਰਾਂ ਨੂੰ ਬੁਲਾਇਆ  ਸੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਮੁੰਬਈ 'ਚ ਸਿੱਧੀਵਿਨਾਇਕ ਅਤੇ ਦਿੱਲੀ ਵਿਚ ਝੰਡੇਵਾਲਾਨ ਮੰਦਰ 'ਚ ਨੱਕਾਸ਼ੀ ਦਾ ਕੰਮ ਕੀਤਾ ਹੈ। ਦਰਵਾਜ਼ੇ ਨੂੰ ਚਾਂਦੀ ਨਾਲ ਬਣਾਇਆ ਗਿਆ ਹੈ, ਜਦਕਿ ਇਸ ਦੀ ਪਰਤ ਸੋਨੇ ਦੀ ਹੈ। ਮੰਨਿਆ ਜਾ ਰਿਹਾ ਹੈ ਕਿ 29 ਸਤੰਬਰ ਤੋਂ 7 ਅਕਤੂਬ ਤਕ ਨਵਰਾਤੇ 'ਚ 3 ਤੋਂ 4 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।

Tanu

This news is Content Editor Tanu