ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਸ਼ਰਧਾਲੂਆਂ ਦਾ ਸੈਲਾਬ, ਪਹਿਲੇ 4 ਨਰਾਤਿਆਂ ’ਚ ਅੰਕੜਾ ਪੁੱਜਾ 1 ਲੱਖ ਦੇ ਪਾਰ

10/11/2021 1:51:43 PM

ਕਟੜਾ (ਅਮਿਤ)— ਮਾਤਾ ਦੇ ਨਰਾਤੇ ਚੱਲ ਰਹੇ ਹਨ ਅਤੇ ਦੇਸ਼ ਦੇ ਵੱਖ-ਵੱਖ ਮੰਦਰਾਂ ’ਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਵੀ ਸ਼ਰਧਾਲੂ ਮਾਂ ਦਾ ਆਸ਼ੀਰਵਾਦ ਲੈਣ ਲਈ ਪੁੱਜ ਰਹੇ ਹਨ। ਨਰਾਤਿਆਂ ਦੇ ਪਹਿਲੇ 4 ਦਿਨਾਂ ’ਚ ਕਰੀਬ 1 ਲੱਖ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਭਵਨ ’ਚ ਪਹੁੰਚੇ ਅਤੇ ਮਾਂ ਦਾ ਆਸ਼ੀਰਵਾਦ ਲਿਆ। 

ਇਹ ਵੀ ਪੜ੍ਹੋ : ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, 75,000 ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

ਸ਼ਰਾਈਨ ਬੋਰਡ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਨੂੰ ਕੇਂਦਰ ਸਰਕਾਰ ਵਲੋਂ ਕੋਵਿਡ-19 ਨੂੰ ਵੇਖਦਿਆਂ ਜਾਰੀ ਹਿਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਵੈਸ਼ਨੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਮੁਤਾਬਕ ਨਰਾਤਿਆਂ ਮੌਕੇ ਸ਼ਤਚੰਡੀ ਮਹਾ ਹਵਨ ਜਾਰੀ ਹੈ, ਜਿਸ ’ਚ ਵਿਦਵਾਨਾਂ ਵਲੋਂ ਮੰਤਰ ਉੱਚਾਰਨ ਨਾਲ ਆਹੁਤੀਆਂ ਪਾਉਂਦੇ ਹੋਏ ਦੇਸ਼ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਹਿਲੇ ਦੋ ਨਰਾਤਿਆਂ ’ਤੇ 50 ਹਜ਼ਾਰ ਤੋਂ ਵਧ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ

ਓਧਰ ਰਜਿਸਟ੍ਰੇਸ਼ਨ ਰੂਮ ਤੋਂ ਮਿਲੇ ਅੰਕੜਿਆਂ ਮੁਤਾਬਕ ਐਤਵਾਰ ਨੂੰ ਚੌਥੇ ਨਰਾਤੇ ’ਤੇ ਦੇਰ ਰਾਤ ਤਕ 24,986 ਸ਼ਰਧਾਲੂ ਯਾਤਰਾ ਪਰਚੀ ਲੈ ਕੇ ਭਵਨ ਵੱਲ ਰਵਾਨਾ ਹੋਏ। ਦੱਸ ਦੇਈਏ ਕਿ ਨਰਾਤਿਆਂ ਮੌਕੇ ਮਾਤਾ ਦੇ ਦਰਬਾਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਰਾਤ ਦੇ ਸਮੇਂ ਵੀ ਭਵਨ ਦਾ ਦ੍ਰਿਸ਼ ਕਾਫੀ ਮਨਮੋਹਰ ਹੁੰਦਾ ਹੈ, ਜੋ ਲਾਈਟਾਂ ਨਾਲ ਜਗਮਗਾਉਂਦਾ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਖ਼ਾਸਾ ਉਤਸ਼ਾਹ ਹੈ।

Tanu

This news is Content Editor Tanu