ਮੁਸਲਮਾਨਾਂ ਨੂੰ ਅਯੁੱਧਿਆ ’ਚ ਕੋਈ ਨੁਕਸਾਨ ਪੁੱਜਾ ਤਾਂ ਦਿੱਲੀ ਤੋਂ ਕਾਬੁਲ ਤੱਕ ਮਚਾ ਦਿਆਂਗੇ ਤਰਥੱਲੀ

12/11/2018 10:54:19 PM

ਨਵੀਂ ਦਿੱਲੀ— ਇਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਸਤੀ ਦੇ ਲਾਭ ਗਿਣਾ ਰਹੇ ਹਨ ਤਾਂ ਦੂਜੇ ਪਾਸੇ ਉਥੋਂ ਦੀ ਹੀ ਧਰਤੀ ਤੋਂ ਅੱਤਵਾਦੀ ਜ਼ਹਿਰ ਉਗਲ ਰਹੇ ਹਨ।
ਖਤਰਨਾਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਣਾ ਅਤੇ ਭਾਰਤ ਦੀ ਸੰਸਦ ’ਤੇ ਹਮਲੇ ਦੇ ਦੋਸ਼ੀ ਮੌਲਾਨਾ ਮਸੂਦ ਅਜ਼ਹਰ ਨੇ ਆਪਣੀ ਜ਼ਹਿਰੀਲੀ ਆਵਾਜ਼ ਵਿਚ 9 ਮਿੰਟ ਦੀ ਇਕ ਆਡੀਓ ਟੇਪ ਜਾਰੀ ਕਰ ਕੇ ਭਾਰਤ ਨੂੰ ਧਮਕੀ ਦਿੱਤੀ ਹੈ। ਮਸੂਦ ਨੇ ਧਮਕੀ ਵਿਚ ਕਿਹਾ ਹੈ ਕਿ ਉਸ ਦੇ ਅੱਤਵਾਦੀਆਂ ਦੀ ਨਜ਼ਰ ਅਯੁੱਧਿਆ ’ਤੇ ਹੈ। ਜੇ ਅਯੁੱਧਿਆ ਵਿਚ ਮੁਸਲਮਾਨਾਂ ਨੂੰ ਕੋਈ ਨੁਕਸਾਨ ਪੁੱਜਾ ਤਾਂ ਦਿੱਲੀ ਤੋਂ ਕਾਬੁਲ ਤੱਕ ਤਰਥੱਲੀ ਮਚਾ ਦਿਆਂਗੇ। ਮਸੂਦ ਅਜ਼ਹਰ ਨੇ ਉਕਤ ਟੇਪ ਵਿਚ ਕਿਹਾ ਹੈ ਕਿ ਜੇ ਬਾਬਰੀ ਮਸਜਿਦ ਵਾਲੀ ਥਾਂ ’ਤੇ ਰਾਮ ਮੰਦਰ ਬਣਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦਿੱਲੀ ਤੋਂ ਕਾਬੁਲ ਤੱਕ ਤਬਾਹੀ ਦੀ ਕਾਲੀ ਹਨੇਰੀ ਲਿਆਂਦੀ ਜਾਵੇਗੀ।

Inder Prajapati

This news is Content Editor Inder Prajapati