ਵਿਆਹ ਤੋਂ ਬਾਅਦ ਪਤੀ ਨਾਲ ਅਖਾੜੇ ''ਚ ਦਿੱਸੀ ਗੀਤਾ, ਫੇਸਬੁੱਕ ''ਤੇ ਸ਼ੇਅਰ ਕੀਤੀ ਫੋਟੋ (ਤਸਵੀਰਾਂ)

12/05/2016 5:49:08 PM

ਸੋਨੀਪਤ— ਦੇਸ਼ ਦੀ ਪਹਿਲੀ ਮਹਿਲਾ ਓਲੰਪੀਅਨ ਪਹਿਲਵਾਨ ਗੀਤਾ ਫੋਗਾਟ ਵਿਆਹ ਤੋਂ ਬਾਅਦ ਪਤੀ ਨਾਲ ਸਹੁਰੇ ਘਰ ਅਖਾੜੇ ''ਚ ਉਤਰੀ, ਜਿਸ ਕਾਰਨ ਉਹ ਪ੍ਰੈਕਟਿਸ ਕਰ ਰਹੀ ਹੈ। ਪ੍ਰੈਕਟਿਸ ਦੀ ਫੋਟੋ ਨੂੰ ਗੀਤਾ ਫੋਗਾਟ ਨੇ ਫੇਸਬੁੱਕ ''ਤੇ ਸ਼ੇਅਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਹਿਲਵਾਨ ਪਤੀ-ਪਤਨੀ ਇਕੱਠੇ ਪ੍ਰੈਕਟਿਸ ਕਰ ਕੇ ਆਉਣ ਵਾਲੇ ਓਲੰਪਿਕ ਅਤੇ ਪ੍ਰੋ ਰੈਸਲਿੰਗ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਗੀਤਾ ਅਤੇ ਪਵਨ ਪਹਿਲਵਾਨ ਦਾ ਵਿਆਹ 20 ਨਵੰਬਰ ਨੂੰ ਬਲਾਲੀ ''ਚ ਧੂਮਧਾਮ ਨਾਲ ਹੋਇਆ ਸੀ। ਇਸ ਵਿਆਹ ''ਚ ਆਮਿਰ ਖਾਨ ਅਤੇ ਦੰਗਲ ਫਿਲਮ ਦੀ ਪੂਰੀ ਟੀਮ ਵੀ ਉਨ੍ਹਾਂ ਦੇ ਘਰ ਪੁੱਜੀ ਸੀ। ਇਸ ਵਿਆਹ ''ਚ ਸਟੇਜ ਕਰੀਬ 12 ਫੁੱਟ ਦਾ ਬਣਾਇਆ ਗਿਆ ਸੀ, ਜਿੱਥੇ ਗੀਤਾ ਨੇ ਆਪਣੇ ਜੀਵਨ ਸਾਥੀ ਪਵਨ ਨੂੰ ਵਰਮਾਲਾ ਪਾਈ ਸੀ।
ਇਨ੍ਹਾਂ ਦੋਹਾਂ ਦੀ ਮੁਲਾਕਾਤ ਡੇਢ ਸਾਲ ਪਹਿਲਾਂ ਇਕ ਮੁਕਾਬਲੇ ਦੌਰਾਨ ਹੋਈ ਸੀ। ਦੋਹਾਂ ਦੀ ਗੱਲਬਾਤ ਹੋਈ। ਪਵਨ ਗੀਤਾ ਨੂੰ ਪਸੰਦ ਕਰਨ ਲੱਗਾ। ਇਸ ਤੋਂ ਬਾਅਦ ਪਵਨ ਨੇ ਹੀ ਗੀਤਾ ਦੇ ਪਰਿਵਾਰ ਨੂੰ ਵਿਆਹ ਲਈ ਮਨਾਇਆ ਸੀ। ਗੀਤਾ ਨੇ ਆਪਣੇ ਹੱਥ ''ਤੇ ਪਵਨ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੈ।

Disha

This news is News Editor Disha