ਵਿਆਹ ਸਮਾਰੋਹ ''ਚ ਸ਼ਾਮਲ ਹੋਣ ਆਏ 4 ਬੱਚਿਆਂ ਦੀ ਤਾਲਾਬ ''ਚ ਡੁੱਬਣ ਨਾਲ ਮੌਤ

06/11/2019 3:25:02 PM

ਦਮੋਹ— ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ 'ਚ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਆਏ 4 ਬੱਚਿਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਚਾਰਾਂ ਦੀ ਉਮਰ 8 ਤੋਂ 12 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਪਥਰੀਆ ਥਾਣਾ ਪੁਲਸ ਸੂਤਰਾਂ ਨੇ ਦੱਸਿਆ ਕਿ ਚਿਰੋਲਾ ਪਿੰਡ 'ਚ ਤਾਲਾਬ 'ਚ ਨਹਾਉਣ ਗਏ 4 ਬੱਚਿਆਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਚਿਰੋਲਾ ਵਾਸੀ ਸੁਰੇਸ਼ ਬੰਸਲ ਦੇ ਇੱਥੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਹਟਾ ਤੋਂ ਆਸ਼ੀਸ਼ ਅਤੇ ਸੰਦੀਪ, ਦਮੋਹ ਤੋਂ ਕ੍ਰਿਸ਼ ਅਤੇ ਚਿਰੋਲਾ ਦਾ ਹੀ ਸਚਿਨ ਆਪਣੇ ਪਰਿਵਾਰ ਨਾਲ ਆਏ ਸਨ।

ਅੱਜ ਯਾਨੀ ਮੰਗਲਵਾਰ ਸਵੇਰੇ ਚਾਰੇ ਬੱਚੇ ਨਹਾਉਣ ਲਈ ਪਿੰਡ ਦੇ ਹੀ ਗੱਢਾਨੁਮਾ ਤਾਲਾਬ 'ਚ ਉਤਰ ਗਏ। ਬੱਚਿਆਂ ਨੂੰ ਪਾਣੀ ਦੀ ਡੂੰਘਾਈ ਦਾ ਅੰਦਾਜਾ ਨਹੀਂ ਸੀ ਅਤੇ ਚਾਰਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ, ਜਿਸ ਕਾਰਨ ਚਾਰੋਂ ਇਕ-ਇਕ ਕਰ ਕੇ ਡੁੱਬ ਗਏ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ਾਂ ਕੱਢਵਾਈਆਂ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ।

DIsha

This news is Content Editor DIsha