ਕਿਤੇ ਖੂਹ ''ਚ ਡਿੱਗੀ ਸੂਮੋ ਤਾਂ ਕਿਤੇ ਕਾਰ ਨੇ 3 ਔਰਤਾਂ ਨੂੰ ਦਰੜਿਆ, ਇਕ ਹੀ ਦਿਨ ''ਚ ਹੋਏ ਕਈ ਦਰਦਨਾਕ ਹਾਦਸੇ

07/04/2023 7:26:40 PM

ਨਵੀਂ ਦਿੱਲੀ- ਮੰਗਲਵਾਰ ਦਾ ਦਿਨ ਕਈ ਹਾਦਸਿਆਂ ਦੀਆਂ ਖਬਰਾਂ ਲੈ ਕੇ ਆਇਆ। ਜਿਥੇ ਦੇਸ਼ 'ਚ ਇਕ ਪਾਸੇ ਬਾਰਿਸ਼ ਦਾ ਮੌਸਮ ਹੈ ਤਾਂ ਅਜਿਹੇ 'ਚ ਕਈ ਹਾਦਸਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਕਿਤੇ ਬੁਲੇਟ ਨੂੰ ਬਚਾਉਣ ਦੇ ਚੱਕਰ 'ਚ ਇਕ ਸੂਮੋ ਕਾਰ ਖੂਹ 'ਚ ਜਾ ਡਿੱਗੀ ਤਾਂ ਕਿਤੇ ਕੰਟੇਨਰ ਨੇ ਬੱਸ ਸਟੈਂਡ ਨੇੜੇ ਖੜ੍ਹੀਆਂ ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਆਓ ਇਨ੍ਹਾਂ ਵੱਖ-ਵੱਖ ਥਾਵਾਂ 'ਤੇ ਹੋਏ ਹਾਦਸਿਆਂ ਨੂੰ ਵਿਸਤਾਰ ਨਾਲ ਜਾਣਦੇ ਹਾਂ। ਦੱਸ ਦੇਈਏ ਕਿ ਇਨ੍ਹਾਂ ਸੜਕ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਚਲੀ ਗਈ।

ਜਿਥੇ ਤੇਲੰਗਾਨਾ ਦੇ ਹਾਦਸੇ 'ਚ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤਾਂ ਮਹਾਰਾਸ਼ਟਰ ਦੇ ਧੁਲੇ 'ਚ ਹੋਏ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ। ਇਸਤੋਂ ਇਲਾਵਾ ਝਰਖੰਡ ਦੇ ਸੜਕ ਹਾਦਸੇ 'ਚ 6 ਲੋਕਾਂ ਦੀ ਜਾਨ ਚਲੀ ਗਈ।

ਸਵੇਰ ਦੀ ਸੈਰ 'ਤੇ ਨਿਕਲੀਆਂ 3 ਔਰਤਾਂ ਨੂੰ ਬੇਕਾਬੂ ਕਾਰ ਨੇ ਮਾਰੀ ਟੱਕਰ

ਮੰਗਲਵਾਰ ਸਵੇਰ ਦੀ ਸੈਰ ਕਰਨ ਨਿਕਲੀਆਂ 3 ਔਰਤਾਂ ਦੀ ਇਕ ਸੜਕ ਹਾਦਸੇ 'ਚ ਜਾਨ ਚਲੀ ਗਈ। ਮਾਮਲਾ ਤੇਲੰਗਾਨਾ ਦੇ ਰੰਗਾਰੇਡੀ ਦਾ ਹੈ। ਜਿਥੇ ਇਕ ਤੇਜ਼ ਰਫਤਾਰ ਕਾਰ ਨੇ ਸੜਕ ਕਿਨਾਰੇ ਚੱਲ ਰਹੀਆਂ 3 ਔਰਤਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਔਰਤਾਂ ਟੱਕਰ ਲੱਗਣ ਤੋਂ ਬਾਅਦ ਕਾਫੀ ਦੂਰ ਜਾ ਡਿੱਡੀਆਂ। ਇਸ ਹਾਦਸੇ 'ਚ ਤਿੰਨੋਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਟਰੱਕ ਨੇ 3 ਗੱਡੀਆਂ ਨੂੰ ਮਾਰੀ ਟੱਕਰ, ਫਿਰ ਹੋਟਲ 'ਚ ਜਾ ਵੜਿਆ

ਇਸਤੋਂ ਇਲਾਵਾ ਮਹਾਰਾਸ਼ਟਰ ਦੇ ਧੁਲੇ 'ਚ ਮੰਗਲਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ ਹੈ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇਸ ਹਾਦਸੇ 'ਚ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਮੁੰਬਈ-ਆਗਰਾ ਰਾਜਮਾਰਗ 'ਤੇ ਪਲਾਸਨੇਰ ਪਿੰਡ ਨੇੜੇ ਇਕ ਟਰੱਕ ਨੇ ਬੱਸ ਸਟੈਂਡ ਨੇੜੇ ਖੜ੍ਹੀਆਂ 3 ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸਤੋਂ ਬਾਅਦ ਉਹ ਹੋਟਸ 'ਚ ਜਾ ਵੜਿਆ। 

ਇਸਤੋਂ ਬਾਅਦ ਟਰੱਕ ਰਾਜਮਾਰਗ 'ਤੇ ਇਕ ਬੱਸ ਸਟੈਂਟ ਨੇੜੇ ਬਣੇ ਇਕ ਹੋਟਲ 'ਚ ਜਾ ਵੜਿਆ ਅਤੇ ਪਲਟ ਗਿਆ। ਇਸ ਹਾਦਸੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। 

ਖੂਹ 'ਚ ਡਿੱਗੀ ਸੂਮੋ ਕਾਰ

ਇਸਤੋਂ ਇਲਾਵਾ ਅਜਿਹੇ ਹੀ ਇਕ ਦਰਦਨਾਕ ਹਾਦਸੇ ਦੀ ਤਸਵੀਰ ਝਰਖੰਡ ਦੇ ਹਜਾਰੀਬਾਗ ਤੋਂ ਵੀ ਸਾਹਮਣੇ ਆਈ ਹੈ। ਜਿਥੇ ਪੂਜਾ ਕਰਕੇ ਪਰਤ ਰਹੀ ਸੂਮੋ ਕਾਰ ਬੁਲੇਟ ਨਾਲ ਟਕਰਾ ਕੇ ਖੂਬ 'ਚ ਜਾ ਡਿੱਗੀ। ਇਸ ਦਰਦਨਾਕ ਹਾਦਸੇ 'ਚ ਇਕ ਬੱਚੇ ਸਣੇ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 3 ਲੋਕ ਜ਼ਖ਼ਮੀ ਹੋ ਗਏ। ਬੁਲੇਟ ਨੂੰ ਬਚਾਉਣ ਦੇ ਚੱਕਰ 'ਚ ਗੱਡੀ ਖੂਹ 'ਚ ਸਿੱਧੀ ਜਾ ਡਿੱਗੀ, ਫਿਰ ਗੱਡੀ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਨਾਲ ਹੀ ਖੂਹ 'ਚੋਂ ਕੁੱਲ 6 ਲਾਸ਼ਾਂ ਨੂੰ ਵੀ ਬਾਹਰ ਕੱਢ ਲਿਆ ਗਿਆ। ਜ਼ਖ਼ਮੀਆਂ ਦਾ ਇਲਾਜ ਹਜਾਰੀਬਾਗ ਸਥਿਤ ਆਰੋਗਿਅਮ ਹਸਪਤਾਲ 'ਚ ਚੱਲ ਰਿਹਾ ਹੈ।

Rakesh

This news is Content Editor Rakesh