ਕਿਸਾਨਾਂ ਦੇ ਸਮਰਥਨ ’ਚ ਜੇਲ੍ਹ ’ਚ ਬੰਦ ਕਈ ਵਰਕਰ ਕਰ ਰਹੇ ਭੁੱਖ-ਹੜਤਾਲ

12/23/2020 5:38:43 PM

ਮੁੰਬਈ— ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ’ਚ ਐਲਗਾਰ ਪਰੀਸ਼ਦ-ਮਾਓਵਾਦੀ ਸਬੰਧ ਮਾਮਲੇ ਵਿਚ ਗਿ੍ਰਫ਼ਤਾਰ ਕਈ ਵਰਕਰ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਤਲੋਜਾ ਜੇਲ੍ਹ ਵਿਚ ਇਕ ਦਿਨ ਦੀ ਭੁੱਖ-ਹੜਤਾਲ ਕਰ ਰਹੇ ਹਨ। ਵਰਕਰਾਂ ਨੇ ਬੁੱਧਵਾਰ ਨੂੰ ਰਾਸ਼ਟਰੀ ਕਿਸਾਨ ਦਿਹਾੜੇ ਮੌਕੇ ’ਤੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਉਹ ਨਵੀ ਮੁੰਬਈ ਦੀ ਜੇਲ੍ਹ ’ਚ ਬੰਦ ਹਨ ਅਤੇ ਕਿਸਾਨ ਅੰਦੋਲਨ ’ਚ ਸਰੀਰਕ ਰੂਪ ਨਾਲ ਹਿੱਸਾ ਲੈ ਸਕਦੇ ਹਨ। ਇਸ ਲਈ ਉਹ ਜੇਲ੍ਹ ’ਚ ਇਕ ਦਿਨ ਦੀ ਭੁੱਖ-ਹੜਤਾਲ ਕਰ ਰਹੇ ਹਨ। 

ਵਕੀਲ ਨਿਹਾਲ ਸਿੰਘ ਰਾਠੌੜ ਨੇ ਕਿਹਾ ਕਿ ਕਿਸਾਨਾਂ ਨੇ ਜੋ ਮੰਗਾਂ ਚੁੱਕੀਆਂ ਹਨ, ਉਹ ਬਿਲਕੁਲ ਜਾਇਜ਼ ਹਨ। ਰਾਠੌੜ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਐਲਗਾਰ-ਪਰੀਸ਼ਦ-ਮਾਓਵਾਦੀ ਸਬੰਧ ਦੇ ਮਾਮਲਿਆਂ ’ਚ ਜੇਲ੍ਹ ’ਚ ਬੰਦ ਵਰਕਰਾਂ ’ਚ ਸੁਧੀਰ ਧਵਲੇ, ਸੁਰਿੰਦਰ ਗਾਡਲਿੰਗ, ਆਨੰਦ ਤੇਲਤੁੰਬੜੇ, ਹਨੀ ਬਾਬੂ, ਸਾਗਰ ਗੋਰਖੇ, ਰਮੇਸ਼ ਗਾਇਚਰ, ਮਹੇਸ਼ ਰਾਊਤ, ਅਰੁਣ ਪਰੇਰਾ, ਵਰਨਨ ਗੋਂਸਾਲਵਿਸ, ਫਾਦਰ ਸਟੇਨ ਸਵਾਮੀ, ਗੌਤਮ ਨਵਲਖਾ ਅਤੇ ਰੋਨਾ ਵਿਲਸਨ ਸ਼ਾਮਲ ਹਨ। 

Tanu

This news is Content Editor Tanu