ਮਿਸ ਵਰਲਡ ਜਾ ਰਹੀ ਹਾਂਗਕਾਂਗ, ਇਕ ਹਫਤੇ ਦੀ ਲੰਡਨ ਟ੍ਰਿਪ ਤੋਂ ਬਾਅਦ ਪਰਤੇਗੀ ਭਾਰਤ

11/21/2017 8:20:12 AM

ਰੋਹਤਕ — 17 ਸਾਲ ਬਾਅਦ ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਦਵਾਉਣ ਵਾਲੀ ਮਾਨੁਸ਼ੀ ਅੱਜ ਹਾਂਗਕਾਂਗ ਜਾ ਰਹੀ ਹੈ। ਇਸ ਤੋਂ ਬਾਅਦ ਮਾਨੁਸ਼ੀ ਇਕ ਹਫਤੇ ਦੇ ਲਈ ਲੰਡਨ ਟ੍ਰਿਪ 'ਤੇ ਰਹੇਗੀ ਅਤੇ ਫਿਰ ਉਸ ਤੋਂ ਬਾਅਦ ਭਾਰਤ ਪਰਤੇਗੀ। ਮਿਸ ਵਰਲਡ ਮਾਨੁਸ਼ੀ ਨੇ ਰੋਹਤਕ 'ਚ ਰਹਿਣ ਵਾਲੀ ਆਪਣੀ ਵੱਡੀ ਮੰਮੀ ਯਾਨੀ ਨਾਨੀ ਸਾਵਿਤਰੀ ਸਹਰਾਵਤ ਨਾਲ ਫੋਨ ਅਤੇ ਵਾਟਸਐਪ 'ਤੇ ਗੱਲ ਕੀਤੀ। ਇਸ ਦੌਰਾਨ ਮਿਸ ਵਰਲਡ ਨੇ ਫੋਨ 'ਤੇ ਆਪਣੀ ਨਾਨੀ ਨੂੰ ਦੱਸਿਆ ਕਿ ਅਜੇ ਤੱਕ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਮਿਸ ਵਰਲਡ ਦਾ ਖਿਤਾਬ ਜਿੱਤ ਚੁੱਕੀ ਹੈ। ਮਾਨੁਸ਼ੀ ਨੇ ਕਿਹਾ ਕਿ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ 'ਚ ਰੌਸ਼ਨ ਕਰਨ ਦੀ ਉਸਨੂੰ ਬਹੁਤ ਖੁਸ਼ੀ ਹੈ। ਆਖਿਰ ਉਹ ਆਪਣੀ ਮਿੱਟੀ ਦਾ ਕੁਝ ਕਰਜ਼ ਚੁਕਾ ਸਕੀ।
ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਕਰੀਬ ਸਵੇਰੇ 11.30 ਵਜੇ ਤੋਂ ਦੁਪਹਿਰ 12 ਵਜੇ ਦੇ ਦੌਰਾਨ ਮਾਨੁਸ਼ੀ  ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ। ਲੰਡਨ ਦੀ ਪੈਕਿੰਗ ਕਰਨ ਲਈ ਉਸਨੂੰ ਥੋੜ੍ਹਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਮਾਨੁਸ਼ੀ ਨੇ ਆਪਣੇ ਨਾਨਾ-ਨਾਨੀ ਅਤੇ ਮਾਮਾ-ਮਾਸੀ ਨਾਲ ਗੱਲ ਕੀਤੀ। ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਰੋਹਤਕ ਬਾਰੇ ਪੁੱਛਿਆ। ਨਾਨਾ ਚੰਦਰ ਸਿੰਘ ਸਹਰਾਵਤ ਨੇ ਕਿਹਾ ਕਿ ਬੇਟਾ ਮਾਨੁਸ਼ੀ ਤੁਸੀਂ ਆਪਣੇ ਨਾਲ-ਨਾਲ ਸਾਨੂੰ ਵੀ ਸੈਲੀਬ੍ਰਿਟੀ ਬਣਾ ਦਿੱਤਾ। ਸਾਰਾ ਦਿਨ ਮੀਡੀਆ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਾਂ ਤੁਸੀਂ ਆਪਣੇ ਨਾਲ-ਨਾਲ ਤੂੰ ਸਾਨੂੰ ਵੀ ਬਿਜ਼ੀ ਕਰ ਦਿੱਤਾ।
ਮਾਸੀ ਨੀਨਾ ਸਹਰਾਵਤ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਭੈਣ ਡਾ. ਨੀਲਮ ਛਿੱਲਰ ਆਪਣੇ ਪੂਰੇ ਪਰਿਵਾਰ ਦੇ ਨਾਲ 22 ਨਵੰਬਰ ਨੂੰ ਦਿੱਲੀ ਵਾਲੇ ਘਰ 'ਚ ਆ ਰਹੇ ਹਨ। ਉਹ ਵੀ ਮਾਨੁਸ਼ੀ ਨਾਲ ਚੀਨ ਗਈ ਹੋਈ ਸੀ। ਮਾਨੁਸ਼ੀ ਹੁਣ ਇਕ ਹਫਤੇ ਲਈ ਲੰਡਨ 'ਚ ਬਿਜ਼ੀ ਹੈ। ਉਹ ਇਕ ਕੰਨਟਰੈਕਟ ਲਈ ਉਥੇ ਗਈ ਹੈ। ਮਾਮਾ ਸੰਦੀਪ ਸਹਰਾਵਤ ਨੇ ਦੱਸਿਆ ਕਿ ਚੀਨ ਦੇ ਸਨਾਯਾ 'ਚ ਨੈੱਟਵਰਕ ਦੀ ਗੜਬੜੀ ਦੇ ਕਾਰਨ ਵਾਰ-ਵਾਰ ਫੋਨ ਕੱਟ ਰਿਹਾ ਸੀ, ਇਸ ਲਈ ਵਾਟਸਐਪ ਦੇ ਜ਼ਰੀਏ ਗੱਲ ਹੋਈ।