ਮਨੋਜ ਤਿਵਾੜੀ ਦਾ ਨਹੀਂ ਚੱਲਿਆ ਜਲਵਾ, ਸੰਘ ਨੂੰ ਚਿੰਤਾ

05/25/2017 3:31:56 AM

ਨਵੀਂ ਦਿੱਲੀ — ਆਰ. ਐੱਸ. ਐੱਸ.-ਭਾਜਪਾ ਦੀ ਇਕ ਹਾਲੀਆ ਉੱਚ-ਪੱਧਰੀ ਅੰਦਰੂਨੀ ਬੈਠਕ ਵਿਚ ਦਿੱਲੀ ਐੱਮ. ਸੀ. ਡੀ. ਚੋਣਾਂ ਦੇ ਨਤੀਜਿਆਂ ਦਾ ਜਾਇਜ਼ਾ ਲਿਆ ਗਿਆ ਸੀ ਜਦਕਿ ਪਾਰਟੀ ਸੰਤੁਸ਼ਟ ਸੀ ਕਿ ਭਾਜਪਾ ਨੇ ਸਾਰੀਆਂ ਤਿੰਨ ਐੱਮ. ਸੀ. ਡੀ. ਉਪਰ ਕਬਜ਼ਾ ਬਣਾਈ ਰੱਖਿਆ ਹੈ ਪਰ ਇਸ ਦਾ ਸਿਹਰਾ ਡ੍ਰਾਇੰਗ ਰੂਮ ਫੈਸਲਿਆਂ ਨੂੰ ਜਾਣਾ ਚਾਹੀਦਾ ਹੈ ਕਿਉਂਕਿ ਨਵਨਿਯੁਕਤ ਭਾਜਪਾ ਪ੍ਰਧਾਨ (ਦਿੱਲੀ) ਮਨੋਜ ਤਿਵਾੜੀ ਦੀ ਬਜਾਏ ਸਾਰੇ ਸਿਟਿੰਗ ਕੌਂਸਲਰਾਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਸਮਝਿਆ ਗਿਆ ਸੀ ਕਿ ਮਨੋਜ ਤਿਵਾੜੀ ਘੱਟੋ-ਘੱਟ 3% ਪੂਰਵਾਂਚਲੀ ਵੋਟਾਂ ਭਾਜਪਾ ਦੇ ਖਾਤੇ ਵਿਚ ਜੋੜ ਦੇਣਗੇ ਪਰ ਅਸਲ ਵਿਚ ਕੀ ਵਾਪਰਿਆ?
ਲੀਡਰਸ਼ਿਪ ਨੂੰ ਪਤਾ ਲੱਗਾ ਕਿ ਭਾਜਪਾ ਨੂੰ ਅਸਲ ਵਿਚ ਇਕ ਫੀਸਦੀ ਵੋਟਾਂ ਦਾ ਖਸਾਰਾ ਲੱਗਾ ਹੈ। ਇਸ ਤਰ੍ਹਾਂ ਤਿਵਾੜੀ ਨੇ ਦਿੱਲੀ ਵਿਚ ਭਾਜਪਾ ਨੂੰ ਕੀ ਦਿੱਤਾ, ਇਹ ਇਕ ਸਵਾਲ ਹੈ। ਭਾਜਪਾ ਲੀਡਰਸ਼ਿਪ ਨੇ ਵਿਜੇ ਗੋਇਲ, ਸਤੀਸ਼ ਉਪਾਧਿਆਏ, ਕਿਰਨ ਬੇਦੀ ਅਤੇ ਹੁਣ ਮਨੋਜ ਤਿਵਾੜੀ ਨੂੰ ਲਿਆਂਦਾ ਪਰ ਕੋਈ ਚਾਰਾ ਨਹੀਂ ਚੱਲਿਆ। ਡਾ. ਹਰਸ਼ਵਰਧਨ ਦੇ ਭਾਜਪਾ ਮੁਖੀ ਵਜੋਂ ਮਿਆਦ ਦੌਰਾਨ ਪਾਰਟੀ ਨੂੰ ਅਸੈਂਬਲੀ ਦੇ ਲਈ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ ਪਰ ਜੇ ਇਨ੍ਹਾਂ ਤਜਰਬਿਆਂ ਵਿਚੋਂ ਕੋਈ ਵੀ ਸਫਲ ਨਾ ਹੋਇਆ ਤਾਂ ਭਾਜਪਾ ਲੀਡਰਸ਼ਿਪ ਕੀ ਕਰੇ। ਭਾਜਪਾ ਦੀ ਜਿੱਤ ਕਾਂਗਰਸ ਅਤੇ 'ਆਪ' ਵਿਚਕਾਰ ਵੋਟਾਂ ਦੀ ਵੰਡ ਦੇ ਕਾਰਨ ਹੋਈ। ਕਾਂਗਰਸ ਦਾ ਲਾਭ 'ਆਪ' ਦਾ ਨੁਕਸਾਨ ਸੀ ਅਤੇ ਭਾਜਪਾ ਜਿੱਤ ਗਈ ਪਰ ਭਾਜਪਾ ਦੀਆਂ ਆਪਣੀਆਂ ਵੋਟਾਂ ਘੱਟ ਗਈਆਂ। ਕਿਉਂ? ਕਿਸੇ ਦੇ ਕੋਲ ਇਸ ਦਾ ਉੱਤਰ ਨਹੀਂ ਹੈ।