ਮੁੱਖ ਮੰਤਰੀ ਪਾਰੀਕਰ ਦੇ ਦੇਹਾਂਤ ''ਤੇ ਮੋਦੀ ਨੇ ਜਤਾਇਆ ਦੁੱਖ, ਦੱਸਿਆ ਸੱਚਾ ਦੇਸ਼ਭਗਤ

03/17/2019 9:42:43 PM

ਪਣਜੀ (ਏਜੰਸੀ)- ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ ਐਤਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਨਿੱਜੀ ਰਿਹਾਇਸ਼ ਵਿਚ ਆਖਰੀ ਸਾਹ ਲਏ। 63 ਸਾਲ ਦੇ ਪਾਰੀਕਰ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਮਨੋਹਰ ਪਾਰੀਕਰ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਦੁਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਮਨੋਹਰ ਪਾਰੀਕਰ ਇਕ ਵੱਖਰੇ ਨੇਤਾ ਸਨ। ਇਕ ਸੱਚੇ ਦੇਸ਼ਭਗਤ ਅਤੇ ਅਸਾਧਾਰਣ ਪ੍ਰਸ਼ਾਸਕ, ਉਹ ਸਾਰਿਆਂ ਦੀ ਪ੍ਰਸ਼ੰਸਾ ਕਰਦੇ ਸਨ। ਰਾਸ਼ਟਰ ਪ੍ਰਤੀ ਉਨ੍ਹਾਂ ਦੀ ਨਿਧੜਕ ਸੇਵਾ ਨੂੰ ਪੀੜ੍ਹੀਆਂ ਦਰ ਪੀੜ੍ਹੀਆਂ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਤੋਂ ਡੂੰਘਾ ਧੱਕਾ ਵੱਜਾ ਹੈ। ਇਸ ਦੁੱਖ ਦੀ ਘੜੀ ਵਿਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹਨ।

ਪੀ.ਐਮ. ਮੋਦੀ ਆਪਣੇ ਅਗਲੇ ਟਵੀਟ ਵਿਚ ਪਾਰੀਕਰ ਨੂੰ ਆਧੁਨਿਕ ਗੋਆ ਦਾ ਨਿਰਮਾਤਾ ਦੱਸਿਆ। ਉਨ੍ਹਾਂ ਨੇ ਲਿਖਿਆ ਮਨੋਹਰ ਪਾਰੀਕਰ ਆਧੁਨਿਕ ਗੋਆ ਦੇ ਨਿਰਮਾਤਾ ਸਨ। ਆਪਣੇ ਮਿਲਣਸਾਰ ਵਰਤਾਓ ਅਤੇ ਸਾਦਗੀ ਵਾਲੇ ਸੁਭਾਅ ਦੀ ਬਦੌਲਤ ਉਹ ਸਾਲਾਂ ਤੱਕ ਸੂਬੇ ਦੇ ਪਸੰਦੀਦਾ ਨੇਤਾ ਬਣੇ ਰਹੇ। ਉਨ੍ਹਾਂ ਦੀਆਂ ਲੋਕ ਹਮਾਇਤੀ ਨੀਤੀਆਂ ਨੂੰ ਵਿਕਾਸ ਦੀਆਂ ਜ਼ਿਕਰਯੋਗ ਉਚਾਈਆਂ ਨੂੰ ਯਕੀਨੀ ਬਣਾਇਆ। ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਭਾਰਤ ਸਾਡੇ ਰੱਖਿਆ ਮੰਤਰੀ ਦੇ ਰੂਪ ਵਿਚ ਆਪਣੇ ਕਾਰਜਕਾਲ ਲਈ ਮਨੋਹਰ ਪਾਰੀਕਰ ਦਾ ਸਦਾ ਧੰਨਵਾਦੀ ਰਹੇਗਾ। ਜਦੋਂ ਉਹ ਆਰ.ਐਮ. ਸਨ। ਭਾਰਤ ਨੇ ਕਈ ਫੈਸਲਿਆਂ ਨੂੰ ਦੇਖਿਆ, ਜਿਸ ਵਿਚ ਭਾਰਤ ਦੀ ਸੁਰੱਖਿਆ ਸਮਰੱਥਤਾਵਾਂ ਨੂੰ ਵਧਾਇਆ ਗਿਆ, ਸਵਦੇਖੀ ਰੱਖਿਆ ਉਤਪਾਦਨ ਨੂੰ ਹੁੰਗਾਰਾ ਦਿੱਤਾ ਅਤੇ ਸਾਬਕਾ ਫੌਜੀਆਂ ਦੇ ਜੀਵਨ ਨੂੰ ਬਿਹਤਰ ਬਣਾਇਆ।